ਮਮਤਾ ਦਾ ਦੋਸ਼-ਹਿੰਦੂ ਧਰਮ ਨੂੰ ਅਪਮਾਨਿਤ ਕਰ ਰਹੀ ਭਾਜਪਾ

You Are HereNational
Friday, April 21, 2017-4:25 PM
ਨਵੀਂ ਦਿੱਲੀ—ਮਮਤਾ ਬੈਨਰਜੀ ਇਕ ਵਾਰ ਫਿਰ ਛੇ ਸਾਲ ਦੇ ਲਈ ਅਖਿਲ ਭਾਰਤੀ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਚੁਣੀ ਗਈ ਹੈ। ਪ੍ਰਧਾਨ ਬਣਨ ਦੇ ਬਾਅਦ ਮਮਤਾ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੈਨੂੰ ਆਪਣੇ ਅਤੇ ਸਾਰੇ ਧਰਮਾਂ 'ਤੇ ਮਾਣ ਹੈ ਪਰ ਭਾਜਪਾ ਹਿੰਦੂ ਧਰਮ ਨੂੰ ਅਪਮਾਨਿਤ ਕਰ ਰਹੀ ਹੈ। ਇਥੇ ਦੰਗਿਆਂ ਦਾ ਧਰਮ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਧਾਰਮਿਕ ਪਛਾਣ ਦੇ ਆਧਾਰ 'ਤੇ ਲੋਕਾਂ ਦੀ ਵੰਡ ਕਰ ਰਿਹਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮਨੁੱਖਤਾਵਾਦ ਸਾਡੀ ਸਭ ਤੋਂ ਵੱਡੀ ਪਛਾਣ ਹੈ ਦੇਸ਼ ਦੀ ਖਾਤਿਰ ਸਾਰੇ ਖੇਤਰੀ ਪਾਰਟੀਆਂ ਦੇ ਲਈ ਇਕੱਠੇ ਆਉਣ ਦੇ ਲਈ ਇਸ ਸਮੇਂ ਦੀ ਲੋੜ ਹੈ।
ਓਡੀਸਾ 'ਚ ਵੀ ਮਮਤਾ ਨੇ ਦੋਸ਼ ਲਗਾਇਆ ਸੀ ਕਿ ਭਾਜਪਾ ਹਿੰਦੂਆਂ ਨੂੰ ਮੁਸਲਿਮਾਂ ਨਾਲ, ਈਸਾਈਆਂ ਨੂੰ ਹਿੰਦੂਆਂ ਨਾਲ, ਓਡੀਸਾ ਨੂੰ ਬੰਗਾਲੀਆਂ ਨਾਲ, ਬਿਹਾਰੀਆਂ ਨੂੰ ਬੰਗਾਲੀਆਂ ਨਾਲ ਲੜਾਉਂਦੇ ਹਨ ਅਤੇ ਇਹ ਸਿਲਸਿਲਾ ਚਲਦਾ ਰਹਿੰਦਾ ਹੈ, ਇਹ ਹਿੰਦੂਵਾਦ ਨਹੀਂ ਹੈ। ਮਮਤਾ ਨੇ ਕਿਹਾ ਸੀ ਕਿ ਉਨ੍ਹਾਂ ਦੇ (ਭਾਜਪਾ ਦੇ) ਮੁਤਾਬਕ, ਓਡੀਸਾ ਸਰਕਾਰ, ਬੰਗਾਲ ਸਰਕਾਰ, ਬਿਹਾਰ ਸਰਕਾਰ ਅਤੇ ਸਾਰੀ ਗੈਰ-ਭਾਜਪਾ ਸੂਬਾ ਸਰਕਾਰਾਂ ਬੁਰੀ ਹੈ। ਜੇਕਰ ਤੁਸੀਂ ਦੂਜੇ ਨੂੰ ਬੁਰਾ ਕਰਾਰ ਦਿੰਦੇ ਫਿਰਦੇ ਹੋ, ਤਾਂ ਤੁਸੀਂ ਕਿਸ ਤਰ੍ਹਾਂ ਵਧੀਆ? ਤ੍ਰਿਣਮੂਲ ਨੇਤਾ ਨੇ ਦਾਅਵਾ ਕੀਤਾ ਕਿ ਭਾਜਪਾ ਹਿੰਦੂਵਾਦ ਦਾ ਪਾਲਨ ਨਹੀਂ ਕਰਦੀ ਅਤੇ ਉਸ ਦੇ ਮੈਂਬਰ ਹਿੰਦੂਵਾਦ 'ਤੇ ਕਾਲੇ ਧੱਬੇ ਹਨ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!
.