ਪਾਨੀਪਤ— ਇਹ ਤਾਂ ਸੁਣਿਆ ਸੀ ਕਿ ਵਿਆਹ ਕਰਨ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਹੈ ਪਰ ਇਹ ਕਦੇ ਸੁਣਨ 'ਚ ਨਹੀਂ ਆਇਆ ਕਿ ਲੜਕੀ ਮਾਡਰਨ ਹੋਵੇ, ਨਹੀਂ ਤਾਂ ਵਿਆਹ ਨਹੀਂ ਹੋਵੇਗਾ। ਕੁਝ ਅਜਿਹਾ ਹੀ ਹਰਿਆਣਾ ਦੇ ਬਾਪੌਲੀ ਬਲਾਕ ਦੇ ਇਕ ਪਿੰਡ 'ਚ ਦੇਖਣ ਨੂੰ ਮਿਲਿਆ, ਜਿੱਥੇ ਨੌਜਵਾਨ ਨੇ ਲੜਕੀ ਨਾਲ ਮਾਡਰਨ ਨਾ ਹੋਣ ਦੀ ਗੱਲ ਕਹਿ ਕੇ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਨੌਜਵਾਨ ਕੋਈ ਅਨਪੜ੍ਹ ਨਹੀਂ ਸਗੋਂ ਐੱਮ.ਬੀ.ਏ. ਪਾਸ ਹੈ। ਕੈਥਲ ਦੇ ਇਕ ਪਿੰਡ ਦੀ ਲੜਕੀ ਦਾ ਇੱਥੇ 6 ਮਹੀਨੇ ਪਹਿਲਾਂ ਰਿਸ਼ਤਾ ਤੈਅ ਹੋਇਆ ਸੀ। ਬੇਟੀ ਨੂੰ ਚੰਗਾ ਘਰ ਮਿਲੇਗਾ ਇਹ ਸੋਚ ਕੇ ਪਿਤਾ ਨੇ ਰਿਸ਼ਤਾ ਤੈਅ ਕਰਨ ਦੌਰਾਨ ਕੀਤੀਆਂ ਜਾਣ ਵਾਲੀਆਂ ਰਸਮਾਂ 'ਤੇ ਚੰਗੀ ਰਾਸ਼ੀ ਖਰਚ ਕੀਤੀ ਸੀ। ਇਸ ਤੋਂ ਬਾਅਦ ਲੜਕਾ-ਲੜਕੀ ਨੇ ਆਪਸੀ ਗੱਲਬਾਤ ਕਰ ਕੇ ਇਕ-ਦੂਜੇ ਦੇ ਵਿਚਾਰਾਂ ਨੂੰ ਵੀ ਜਾਣਿਆ। ਹੁਣ 6 ਮਹੀਨੇ ਬਾਅਦ ਲੜਕੇ ਨੇ ਲੜਕੀ ਨੂੰ ਮਾਡਰਨ ਨਾ ਹੋਣ ਦੀ ਗੱਲ ਕਹਿ ਕੇ ਰਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ।
ਵੀਰਵਾਰ ਨੂੰ ਲੜਕੀ ਪੱਖ ਦੇ ਲੋਕ ਪਿੰਡ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਨੂੰ ਲੈ ਕੇ ਲੜਕੇ ਪੱਖ ਦੇ ਪਿਡੰ ਪੁੱਜੇ। ਉੱਥੇ ਪੰਚਾਇਤ ਬੁਲਾਈ ਗਈ। ਕਈ ਘੰਟੇ ਚੱਲੀ ਪੰਚਾਇਤ 'ਚ ਲੜਕਾ ਪੱਖ ਦੀ ਗਲਤੀ ਸਾਹਮਣੇ ਆਈ। ਬੇਟੀ ਦਾ ਰਿਸ਼ਤਾ ਟੁੱਟਣ ਤੋਂ ਪਰੇਸ਼ਾਨ ਪਿਤਾ ਪੰਚਾਇਤ 'ਚ ਕਈ ਵਾਰ ਰੋ ਪਿਆ। ਭਰੀ ਪੰਚਾਇਤ 'ਚ ਫੈਸਲਾ ਲਿਆ ਗਿਆ ਕਿ ਲੜਕੇ ਪੱਖ 'ਤੇ 1.51 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਜਾਵੇ। ਜ਼ੁਰਮਾਨਾ ਰਾਸ਼ੀ ਗਊ ਸ਼ਾਲਾ 'ਚ ਦਾਨ ਕਰ ਕੇ ਲੜਕਾ ਪੱਖ ਨੇ ਮੁਆਫ਼ੀ ਮੰਗੀ। ਇਸ ਤੋਂ ਬਾਅਦ ਦੋਹਾਂ ਪੱਖਾਂ ਨੇ ਰਸਮਾਂ 'ਚ ਇਕ-ਦੂਜੇ ਨੂੰ ਦਿੱਤੇ ਗਹਿਣੇ ਅਤੇ ਹੋਰ ਸਾਮਾਨ ਵੀ ਵਾਪਸ ਕਰ ਦਿੱਤਾ।
ਸੰਸਦ 'ਚ ਉੱਠਿਆ ਸਵਾਲ- ਕੀ ਸ਼ੇਰਾਂ ਨੂੰ ਪਾਲਕ ਪਨੀਰ ਖੁਆਏਗੀ ਸਰਕਾਰ?
NEXT STORY