ਅੰਬ— ਹਿਮਾਚਲ ਦੇ ਸਲੂਰੀ 'ਚ ਸਵਾਂ ਨਦੀ 'ਚ ਇਕ ਨੌਜਵਾਨ ਦੀ ਡੁੱਬਣ ਨਾਲ ਮੌਤ ਹੋ ਗਈ। ਸੂਚਨਾ ਮਿਲਣ 'ਤੇ ਅੰਬ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਤੋਂ ਮਿਲੀ ਜਾਣਕਾਰੀ 'ਚ ਬੀਤੇ ਬੁੱਧਵਾਰ ਦੁਪਹਿਰ ਤੋਂ ਬਾਅਦ ਪਿੰਡ ਸਲੂਰੀ ਦੇ ਨਜ਼ਦੀਕ ਨਦੀਂ 'ਚ ਨੌਜਵਾਨ ਨਹਾਉਣ ਗਏ ਸਨ, ਜਿਨ੍ਹਾਂ ਚੋਂ ਇਕ ਮਾਸੂਮ ਨੌਜਵਾਨ ਦੀ ਪਾਣੀ 'ਚ ਡੁੱਬਣ ਨਾਲ ਮੌਤ ਹੋ ਗਈ। ਜਦੋਂ ਲੋਕਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਕਾਫੀ ਕੋਸ਼ਿਸ਼ ਤੋਂ ਬਾਅਦ ਉਸ ਨੂੰ ਨਦੀਂ ਚੋਂ ਬਾਹਰ ਕੱਢ ਲਿਆ ਗਿਆ ਹੈ, ਪਰ ਜਦ ਕਿ ਉਹ ਮਾਰ ਚੁੱਕਿਆ ਸੀ।
ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ ਨੌਜਵਾਨ
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਰੁਣ ਕੁਮਾਰ (17) ਪੁੱਤਰ ਸੁਰਜੀਤ ਸਿੰਘ ਨਿਵਾਸੀ ਸੈਂਸੋਵਾਲ (ਹਰੋਲੀ) ਆਪਣੀ ਰਿਸ਼ਤੇਦਾਰੀ 'ਚ ਇੱਥੇ ਪਿੰਡ ਸਲੂਰੀ ਮਿਲਣ ਆਇਆ ਸੀ। ਡੀ. ਐੈੱਸ. ਪੀ. ਅੰਬ ਧਰਮ ਚੰਦ ਵਰਮਾ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਇਲਾਕੇ ਹਸਪਤਾਲ ਊਨਾ ਭੇਜਿਆ ਹੈ। ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਭਾਜਪਾ 2018 'ਚ ਹੀ ਕਰਵਾਉਣਾ ਚਾਹੁੰਦੀ ਹੈ ਲੋਕਸਭਾ ਚੋਣਾਂ: ਮਾਇਆਵਤੀ
NEXT STORY