ਬਾਂਦਰਾ— ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਦੇ ਹੋਏ 'ਬਨਾਰਸ ਦਾ ਬੇਟਾ' ਵਾਲੀ ਟਿੱਪਣੀ ਲਈ ਉਨ੍ਹਾਂ ਨੂੰ ਕਰੜੇ ਹੱਥੀਂ ਲਿਆ। ਰਾਹੁਲ ਨੇ ਕਿਹਾ ਕਿ ਮੋਦੀ ਜੀ ਰਿਸ਼ਤਾ ਬਣਾਉਂਦੇ ਹਨ, ਨਿਭਾਉਂਦੇ ਨਹੀਂ। ਰਾਹੁਲ ਨੇ ਇਥੇ ਇਕ ਚੋਣ ਰੈਲੀ ਦੌਰਾਨ ਕਿਹਾ,'ਮੋਦੀ ਜੀ ਨੇ 2014 ਵਿਚ ਕਿਹਾ ਸੀ ਕਿ ਗੰਗਾ ਮਾਂ ਨੇ ਆਪਣੇ ਬੇਟੇ ਨੂੰ ਬਨਾਰਸ ਬੁਲਾਇਆ ਹੈ। ਉਹ ਕਹਿੰਦੇ ਹਨ ਕਿ ਬਨਾਰਸ ਮੇਰੀ ਮਾਂ ਹੈ ਅਤੇ ਮੈਂ ਬਨਾਰਸ ਦਾ ਬੇਟਾ ਹਾਂ। ਮੋਦੀ ਜੀ ਰਿਸ਼ਤਾ ਜਤਾਉਣ ਨਾਲ ਨਹੀਂ, ਨਿਭਾਉਣ ਨਾਲ ਪੂਰਾ ਹੁੰਦਾ ਹੈ।'
ਉਨ੍ਹਾਂ ਕਿਹਾ,'ਮੋਦੀ ਜੀ ਉੱਤਰ ਪ੍ਰਦੇਸ਼ ਦੀ ਜਨਤਾ ਨਾਲ ਰਿਸ਼ਤਾ ਬਣਾਇਆ ਹੈ ਤਾਂ ਨਿਭਾਉਣਾ ਪਵੇਗਾ।'
ਰਾਹੁਲ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਉਲਟ ਨਤੀਜਿਆਂ ਦੇ ਸ਼ੱਕ ਦੇ ਚਲਦੇ ਪ੍ਰਧਾਨ ਮੰਤਰੀ ਮੋਦੀ 'ਨਰਵਸ' ਹੋ ਗਏ ਹਨ। ਪਹਿਲਾਂ ਮੋਦੀ ਜੀ ਵਧੀਆ ਮੂਡ ਵਿਚ ਹੁੰਦੇ ਸਨ ਪਰ ਜਿਸ ਦਿਨ ਕਾਂਗਰਸ ਅਤੇ ਸਪਾ ਦਾ ਗੱਠਜੋੜ ਹੋਇਆ, ਉਨ੍ਹਾਂ ਦੇ ਚਿਹਰੇ ਤੋਂ ਹਾਸਾ ਗਾਇਬ ਹੋ ਗਿਆ।
ਪਾਰੀਕਰ ਨੂੰ ਸ਼ਾਂਤ ਕਰਨ 'ਚ ਲੱਗੇ ਮੋਦੀ, ਹੋਰ ਖਰੀਦਦਾਰੀ ਤਾਕਤ ਦਿੱਤੀ
NEXT STORY