ਮਈ 'ਚ ਕਈ ਦੇਸ਼ਾਂ ਦੇ ਦੌਰੇ 'ਤੇ ਜਾਣਗੇ ਪੀ.ਐੱਮ. ਮੋਦੀ

You Are HereNational
Thursday, April 20, 2017-10:30 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਗਲੇ ਮਹੀਨੇ ਤੋਂ ਜੁਲਾਈ ਤੱਕ ਵਿਦੇਸ਼ੀ ਦੌਰੇ ਦਾ ਪ੍ਰੋਗਰਾਮ ਹੈ, ਜੋ ਸ਼੍ਰੀਲੰਕਾ ਦੀ ਯਾਤਰਾ ਤੋਂ ਸ਼ੁਰੂ ਹੋਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀਲੰਕਾ ਤੋਂ ਇਲਾਵਾ ਪ੍ਰਧਾਨ ਮੰਤਰੀ ਅਮਰੀਕਾ, ਇਜ਼ਰਾਈਲ, ਰੂਸ, ਜਰਮਨੀ, ਸਪੇਨ ਅਤੇ ਕਜਾਖਸਤਾਨ ਜਾਣਗੇ।
ਮੋਦੀ ਅਗਲੇ ਮਹੀਨੇ ਦੇ ਦੂਜੇ ਹਫਤੇ ਸ਼੍ਰੀਲੰਕਾ ਜਾਣਗੇ ਅਤੇ ਬੌਧ ਕਲੰਡਰ ਦੇ ਮਹੱਤਵਪੂਰਨ ਮੌਕੇ ਮੰਨੇ ਜਾਣ ਵਾਲੇ 'ਵੇਸਾਕ ਦਿਵਸ' ਪ੍ਰੋਗਰਾਮ 'ਚ ਹਿੱਸਾ ਲੈਣਗੇ। ਕੌਮਾਂਤਰੀ ਵੇਸਾਕ ਦਿਵਸ ਕੋਲੰਬੋ 'ਚ 12 ਤੋਂ 14 ਮਈ ਤੱਕ ਆਯੋਜਿਤ ਕੀਤਾ ਜਾਵੇਗਾ, ਜਿਸ 'ਚ ਕੌਮਾਂਤਰੀ ਬੌਧ ਸੰਮੇਲਨ ਵੀ ਸ਼ਾਮਲ ਹਨ, ਜਿਸ 'ਚ 100 ਤੋਂ ਵਧ ਦੇਸ਼ਾਂ ਦੇ 400 ਪ੍ਰਤੀਨਿਧੀ ਹਿੱਸਾ ਲੈਣਗੇ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.