ਹਰਿਦੁਆਰ— ਛੇੜਛਾੜ ਕਰਨ 'ਤੇ ਇਕ ਔਰਤ ਨੇ ਦੋ ਵਿਅਕਤੀਆਂ ਨੂੰ ਚੱਪਲਾਂ ਨਾਲ ਕੁੱਟ ਦਿੱਤਾ। ਪੁਲਸ ਦੇ ਪੁੱਜਣ 'ਤੇ ਦੋਹਾਂ ਵਿਅਕਤੀਆਂ ਨੇ ਭਵਿੱਖ 'ਚ ਛੇੜਛਾੜ ਨਾ ਕਰਨ ਦਾ ਭਰੋਸਾ ਦਿੱਤਾ, ਜਿਸ 'ਤੇ ਉਨ੍ਹਾਂ ਨੂੰ ਛੱਡਿਆ ਗਿਆ। ਬੀਤੇ ਰੋਜ਼ ਦੁਪਹਿਰ ਦੇ ਬਾਅਦ ਇਕ ਔਰਤ ਬੇਗਮਪੁਰ ਸਥਿਤ ਇਕ ਕੰਪਨੀ ਤੋਂ ਆਪਣੇ ਘਰ ਜਾ ਰਹੀ ਸੀ। ਪਥਰੀ ਪੁੱਲ ਨੇੜੇ ਦੋ ਵਿਅਕਤੀਆਂ ਨੇ ਔਰਤ ਨਾਲ ਛੇੜਛਾੜ ਕੀਤੀ। ਉਸੀ ਦੌਰਾਨ ਔਰਤ ਨੇ ਆਪਣੀ ਚੱਪਲ ਕੱਢ ਕੇ ਦੋਹਾਂ ਵਿਅਕਤੀਆਂ ਦੀ ਕੁੱਟਮਾਰ ਕਰ ਦਿੱਤੀ। ਦੇਖਦੇ ਹੀ ਦੇਖਦੇ ਲੋਕਾਂ ਦੀ ਭੀੜ ਇੱਕਠੀ ਹੋ ਗਈ। ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਔਰਤ ਦੀ ਸ਼ਿਕਾਇਤ 'ਤੇ ਦੋਹਾਂ ਵਿਅਕਤੀਆਂ ਨੂੰ ਫਟਕਾਰ ਲਗਾਈ। ਆਰੋਪੀਆਂ ਨੇ ਔਰਤ ਤੋਂ ਮੁਆਫੀ ਮੰਗੀ। ਆਰੋਪੀਆਂ ਨੂੰ ਦੁਬਾਰਾ ਅਜਿਹਾ ਨਾ ਕਰਨ ਦੀ ਹਿਦਾਇਤ ਦੇ ਕੇ ਛੱਡ ਦਿੱਤਾ ਗਿਆ ਹੈ।
ਵਿਦਿਆਰਥਣ ਨਾਲ ਗੈਂਗਰੇਪ ਕਰਨ ਵਾਲੇ ਸਕੂਲ ਡਾਇਰੈਕਟਰ ਅਤੇ ਟੀਚਰ ਹਿਰਾਸਤ 'ਚ
NEXT STORY