ਮੰਡੀ— ਹਿਮਾਚਲ ਦੇ ਮੰਡੀ ਜ਼ਿਲੇ 'ਚ ਅਣਪਛਾਤੇ ਕਾਤਲਾਂ ਨੇ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਮਾਮਲਾ ਸਰਾਜ ਖੇਤਰ ਦੀ ਪੰਚਾਇਤ ਭਾਟਕੀਧਾਰ ਦੇ ਸੇਗਲਾ ਪਿੰਡ ਦਾ ਹੈ। ਔਰਤ ਆਪਣੇ ਪਤੀ ਨੂੰ ਛੱਡ ਕੇ ਪਿਛਲੇ ਕਰੀਬ 4 ਸਾਲਾਂ ਤੋਂ ਇੱਥੇ ਇਕੱਲੀ ਰਹਿ ਰਹੀ ਸੀ।
ਜ਼ਿਕਰਯੋਗ ਹੈ ਕਿ ਔਰਤ ਦੀ ਲਾਸ਼ ਘਰੋਂ ਕਰੀਬ ਇਕ ਕਿਲੋਮੀਟਰ ਦੂਰੀ 'ਤੇ ਮਿਲੀ ਹੈ। ਕਾਤਲਾਂ ਨੇ ਔਰਤ ਦਾ ਸਿਰ ਸਰੀਰ ਤੋਂ ਵੱਖ ਕਰ ਦਿੱਤਾ। ਇੰਨਾ ਹੀ ਨਹੀਂ ਔਰਤ ਦੇ ਹੱਥ ਦੀਆਂ ਕੱਟੀਆਂ ਹੋਈਆਂ ਉਂਗਲੀਆਂ ਲਾਸ਼ ਤੋਂ ਕਾਫੀ ਦੂਰੀ 'ਤੇ ਮਿਲੀਆਂ ਹਨ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਜਾਂਚ ਕੀਤੀ ਜਾ ਰਹੀ ਹੈ।
ਹਸਪਤਾਲ ਤੋਂ ਬਿਨਾਂ ਦੱਸੇ ਲੈ ਆਇਆ ਸੀ ਪਤਨੀ ਦੀ ਲਾਸ਼- ਮਾਝੀ
NEXT STORY