ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਤਿੰਨ ਦੇਸ਼ਾਂ ਦੀ ਯਾਤਰਾ 'ਤੇ ਰਵਾਨਾ ਹੋ ਗਏ ਹਨ। ਆਪਣੀ 4 ਦਿਨਾਂ ਯਾਤਰਾ ਦੌਰਾਨ ਮੋਦੀ ਯੂ. ਏ. ਈ. ਓਮਾਨ ਅਤੇ ਫਿਲਸਤੀਨ ਦਾ ਦੌਰਾ ਕਰਨਗੇ। ਮੋਦੀ ਦਾ ਫਿਲਸਤੀਨ ਜਾਣਾ ਇਕ ਵੱਡਾ ਪ੍ਰੋਗਰਾਮ ਹੈ। ਕਿਸੇ ਵੀ ਭਾਰਤੀ ਪੀ. ਐੱਮ. ਦਾ ਇਹ ਪਹਿਲਾ ਫਿਲਸਤੀਨ ਦੌਰਾ ਹੈ।
ਹਾਲ ਹੀ 'ਚ ਇਜ਼ਰਾਇਲ ਦੇ ਪੀ. ਐੱਮ. ਬੇਂਜਾਮਿਨ ਨੇਤਨਯਾਹੂ ਭਾਰਤ ਦੌਰੇ 'ਤੇ ਆਏ ਸਨ, ਇਸ ਲਿਹਾਜ਼ ਨਾਲ ਮੋਦੀ ਦਾ ਇਹ ਦੌਰਾ ਕਾਫੀ ਮਾਇਨੇ ਰੱਖਦਾ ਹੈ। ਮੋਦੀ ਨੇ ਵੀਰਵਾਰ ਨੂੰ ਟਵਿੱਟਰ 'ਤੇ ਟਵੀਟ ਕਰ ਕੇ ਆਪਣੀ ਯਾਤਰਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਆਪਣੀ ਇਸ ਯਾਤਰਾ ਵਿਚ 9 ਫਰਵਰੀ ਨੂੰ ਉਹ ਜੌਰਡਨ ਜਾਣਗੇ, ਜੋ ਓਮਾਨ ਦੀ ਰਾਜਧਾਨੀ ਹੈ। ਉਹ ਜੌਰਡਨ ਦੇ ਕਿੰਗ ਅਬਦੁੱਲਾ ਦੂਜੇ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਮੋਦੀ ਫਿਲਸਤੀਨ ਜਾਣਗੇ। ਫਿਲਸਤੀਨ ਤੋਂ ਬਾਅਦ ਮੋਦੀ ਯੂ. ਏ. ਈ. ਦਾ ਦੌਰਾ ਕਰਨਗੇ। ਜਿੱਥੇ ਉਹ ਦੋ ਦਿਨ ਰਹਿਣਗੇ।
ਪੀ.ਐੱਮ. ਮੋਦੀ ਦੇ ਘਰ ਕੋਲ ਖੋਦਾਈ ਦੌਰਾਨ ਮਿਲੇ ਕੀਮਤੀ ਪੱਥਰ
NEXT STORY