ਰੋਹਤਕ— ਇੱਥੇ ਇਕ ਲੜਕੀ ਨੇ ਆਪਣੇ ਉੱਪਰ ਮਿੱਟੀ ਦਾ ਤੇਲ ਸੁੱਟ ਕੇ ਅੱਗ ਲਾ ਲਈ। ਲੜਕੀ ਅਨੁਸਾਰ ਗੁਆਂਢ 'ਚ ਰਹਿਣ ਵਾਲਾ ਲੜਕਾ ਉਸ ਨੂੰ ਗੱਲ ਨਾ ਮੰਨਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੰਦਾ ਸੀ। ਲੜਕੀ ਨੇ ਮੈਜਿਸਟਰੇਟ ਨੂੰ ਬਿਆਨ ਦਿੰਦੇ ਹੋਏ ਕਿਹਾ ਕਿ ਗੁਆਂਢ 'ਚ ਰਹਿਣ ਵਾਲਾ ਕਪਿਲ ਉਸ ਨੂੰ ਕਰੀਬ 5 ਮਹੀਨਿਆਂ ਤੋਂ ਪਰੇਸ਼ਾਨ ਕਰ ਰਿਹਾ ਹੈ। ਉਹ ਲਗਾਤਾਰ ਉਸ 'ਤੇ ਵਿਆਹ ਦਾ ਦਬਾਅ ਬਣਾ ਰਿਹਾ ਹੈ ਅਤੇ ਧਮਕਾਉਂਦਾ ਸੀ ਕਿ ਜੇਕਰ ਉਸ ਨੇ ਗੱਲ ਨਹੀਂ ਮੰਨੀ ਤਾਂ ਉਸ ਦੇ ਪਰਿਵਾਰ ਨੂੰ ਜਾਨੋਂ ਮਾਰ ਦੇਵੇਗਾ। ਦੋਸ਼ ਹੈ ਕਿ ਕਪਿਲ ਦਾ ਵੱਡਾ ਭਰਾ, ਪਿਤਾ ਵੀ ਉਸ ਨੂੰ ਤੰਗ ਕਰਦੇ ਹਨ ਅਤੇ ਕਪਿਲ ਦੀ ਭਰਜਾਈ ਵੀ ਕੁਝ ਨਾ ਕੁਝ ਕਮੈਂਟ ਕਰਦੀ ਰਹਿੰਦੀ ਹੈ। ਲੜਕੀ ਨੇ ਦੱਸਿਆ ਕਿ ਉਸ ਨੇ ਕਪਿਲ ਦੀਆਂ ਹਰਕਤਾਂ ਤੋਂ ਪਰੇਸ਼ਾਨ ਹੋ ਕੇ ਮਿੱਟੀ ਦਾ ਤੇਲ ਸੁੱਟ ਕੇ ਖੁਦ ਨੂੰ ਅੱਗ ਲਾ ਲਈ। ਘਟਨਾ ਦੇ ਸਮੇਂ ਉਸ ਦੀ ਮਾਂ ਅਤੇ ਭੈਣ ਦੂਜੀ ਮੰਜ਼ਲ 'ਤੇ ਸਨ। ਚੀਕ ਸੁਣ ਕੇ ਪੁੱਜੇ ਗੁਆਂਢੀਆਂ ਨੇ ਅੱਗ ਨਾਲ ਘਿਰੀ ਲੜਕੀ ਨੂੰ ਬਚਾਇਆ।
ਪੀੜਤਾ ਨੇ ਮੈਜਿਸਟਰੇਟ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਜਦੋਂ ਉਸ ਦੇ ਘਰਵਾਲੇ ਘਰੋਂ ਬਾਹਰ ਹੁੰਦੇ ਸਨ, ਉਦੋਂ ਕਪਿਲ ਰਾਤ ਨੂੰ ਕਿਸੇ ਵੀ ਸਮੇਂ ਮਕਾਨ ਦੀ ਘੰਟੀ ਵਜਾ ਕੇ ਉਸ ਨੂੰ ਪਰੇਸ਼ਾਨ ਕਰਦਾ ਸੀ। ਉਸ ਨੇ ਉਸ ਦੀ ਦਿਮਾਗੀ ਹਾਲਤ ਪੂਰੀ ਤਰ੍ਹਾਂ ਵਿਗਾੜ ਦਿੱਤੀ ਅਤੇ ਅਜਿਹਾ ਕਦਮ ਚੁੱਕਣ ਲਈ ਮਜ਼ਬੂਰ ਕਰ ਦਿੱਤਾ। ਪੁਲਸ ਨੇ ਦੋਸ਼ੀ, ਉਸ ਦੇ ਪਿਤਾ, ਭਰਾ ਅਤੇ ਭਰਜਾਈ ਦੇ ਖਿਲਾਫ ਖੁਦਕੁਸ਼ੀ ਲਈ ਮਜ਼ਬੂਰ ਕਰਨ, ਕਤਲ ਦੀ ਧਮਕੀ ਦੇਣ ਦੀਆਂ ਧਾਰਾਵਾਂ 'ਚ ਕੇਸ ਦਰਜ ਕੀਤਾ ਹੈ। ਪੁਲਸ ਨੇ ਕਪਿਲ ਅਤੇ ਕੁਲਵਿੰਦਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਰੂਸੀ ਲੜਕੀ ਨੂੰ ਹੋਇਆ ਮਜ਼ਦੂਰ ਦੇ ਪੁੱਤਰ ਨਾਲ ਪਿਆਰ, ਪੜ੍ਹੋਂ ਇਨ੍ਹਾਂ ਦੀ ਲਵ ਸਟੋਰੀ (ਦੇਖੋ ਤਸਵੀਰਾਂ)
NEXT STORY