ਦਿੱਲੀ ਦੀਆਂ ਸੜਕਾਂ 'ਤੇ 100 ਨਵੀਆਂ ਬੱਸਾਂ ਉਤਰੀਆਂ

You Are HereNational
Friday, February 17, 2017-11:05 PM

ਨਵੀਂ ਦਿੱਲੀ— ਦਿੱਲੀ ਵਿਚ ਜਲਦੀ ਹੀ ਬੱਸ ਸਟਾਪਾਂ 'ਤੇ ਮੁਸਾਫਿਰਾਂ ਵਲੋਂ ਬੱਸਾਂ ਨੂੰ ਉਡੀਕਣ ਦਾ ਸਮਾਂ ਘੱਟ ਹੋ ਸਕਦਾ ਹੈ ਕਿਉਂਕਿ ਸ਼ੁੱਕਰਵਾਰ ਕੌਮੀ ਰਾਜਧਾਨੀ ਦੀਆਂ ਸੜਕਾਂ 'ਤੇ 100 ਨਵੀਆਂ ਬੱਸਾਂ ਚੱਲਣ ਲੱਗ ਪਈਆਂ ਹਨ। ਇਹ ਬੱਸਾਂ ਕੌਮੀ ਰਾਜਧਾਨੀ ਦੇ 9 ਰੂਟਾਂ 'ਤੇ ਚੱਲਣਗੀਆਂ। ਦਿੱਲੀ ਦੇ ਟਰਾਂਸਪੋਰਟ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਜਲਦੀ ਹੀ 450 ਏ. ਸੀ. ਅਤੇ 250 ਗੈਰ-ਏ. ਸੀ. ਬੱਸਾਂ ਨੂੰ ਦਿੱਲੀ ਦੀਆਂ ਸੜਕਾਂ 'ਤੇ ਉਤਾਰਿਆ ਜਾਵੇਗਾ। ਹੁਣ ਦਿੱਲੀ ਵਿਚ ਬੱਸਾਂ ਦੀ ਗਿਣਤੀ ਵਧ ਕੇ 1725 ਹੋ ਗਈ ਹੈ, ਜਦਕਿ ਡੀ. ਟੀ. ਸੀ. ਕੋਲ ਪਹਿਲਾਂ ਹੀ 4 ਹਜ਼ਾਰ ਦੇ ਲੱਗਭਗ ਬੱਸਾਂ ਹਨ। ਅਜੇ ਕੁਲ 10 ਹਜ਼ਾਰ ਬੱਸਾਂ ਦੀ ਲੋੜ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.