ਓਮ ਪੁਰੀ ਦੀ ਮੌਤ 'ਤੇ ਨਵਾਂ ਖੁਲਾਸਾ, ਪਹਿਲੀ ਪਤਨੀ ਨਾਲ ਚਾਹੁੰਦੇ ਸਨ ਦੂਜੀ ਵਾਰੀ ਵਿਆਹ ਕਰਵਾਉਣਾ


You Are HereDelhi
Wednesday, January 11, 2017-1:31 AM

ਨਵੀ ਦਿੱਲੀ — ਓਮ ਪੁਰੀ ਦੀ ਮੌਤ ਮਗਰੋਂ ਵੀ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਸੁਰਖੀਆਂ 'ਚ ਰੁਕਣ ਦਾ ਨਾਂ ਨਹੀਂ ਲੈ ਰਹੀ। ਕੁਝ ਲੋਕਾਂ ਦਾ ਮੰਨਣਾ ਹੈ ਕਿ ਸਮੇਂ ਤੋਂ ਪਹਿਲਾਂ ਹੋਈ ਮੌਤ ਲਈ 2 ਸਾਬਕਾ ਪਤਨੀਆਂ ਨਾਲ ਉਨ੍ਹਾਂ ਦੇ ਸਬੰਧਾਂ ਤੋਂ ਪੈਦਾ ਹੋਇਆ ਤਣਾਅ ਹੈ। ਇਕ ਅਖਬਾਰ 'ਚ ਛਪੀ ਖਬਰ ਅਨੁਸਾਰ ਓਮ ਪੁਰੀ ਦੀ ਦੂਸਰੀ ਪਤਨੀ ਨੰਦਿਤਾ ਪੁਰੀ ਨੇ ਸੋਮਵਾਰ ਨੂੰ ਪੁਲਸ ਨੂੰ ਬਿਆਨ ਦਿੱਤਾ ਅਤੇ ਕਿਹਾ ਕਿ ਓਮ ਦੀ ਮੌਤ ਕੋਈ ਆਮ ਨਹੀਂ ਹੈ। ਪੁਲਸ ਹੱਤਿਆ ਅਤੇ ਖੁਦਕੁਸ਼ੀ ਦੋਵਾਂ ਹੀ ਐਂਗਲਾਂ ਤੋਂ ਇਸਦੀ ਜਾਂਚ ਕਰੇ। ਨੰਦਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਤੇ ਓਮ ਵਿਚਾਲੇ ਸਭ ਕੁਝ ਆਮ ਵਰਗਾ ਹੋਣ ਵਾਲਾ ਸੀ ਤਾਂ ਅਜਿਹੇ 'ਚ ਖੁਦਕੁਸ਼ੀ ਦੇ ਕਾਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। 
ਇਨ੍ਹਾਂ ਸਾਰੀਆਂ ਖਬਰਾਂ ਦਰਮਿਆਨ ਕਹਾਣੀ 'ਚ ਇਕ ਟਵਿਟਸ ਇਹ ਵੀ ਆਇਆ ਹੈ ਕਿ ਓਮ ਆਪਣੀ ਪਹਿਲੀ ਪਤਨੀ ਸੀਮਾ ਨਾਲ ਵਿਆਹ ਦੀ ਤਿਆਰੀ ਵਿਚ ਸਨ। ਤੁਹਾਨੂੰ ਦੱਸ ਦਈਏ ਕਿ ਕਈ ਸਾਲ ਪਹਿਲਾਂ ਉਨ੍ਹਾਂ ਦਾ ਤਲਾਕ ਹੋਇਆ ਸੀ ਪਰ 2 ਸਾਲ ਤੋਂ ਦੋਵੇਂ ਕਾਫੀ ਸਮਾਂ ਇਕੱਠੇ ਗੁਜ਼ਾਰ ਰਹੇ ਸਨ। ਸੂਤਰਾਂ ਅਨੁਸਾਰ ਓਮ ਆਪਣੇ ਬੇਟੇ ਨੂੰ ਸਿਨੇਮਾ 'ਚ ਉੱਚ ਵਿੱਦਿਆ ਲਈ ਵਿਦੇਸ਼ ਭੇਜਣ ਵਾਲੇ ਸਨ।  ਪੁੱਤਰ ਦੇ ਕਾਰਨ ਹੀ ਉਨ੍ਹਾਂ ਦਾ ਨੰਦਿਤਾ ਨਾਲ ਹਲਕਾ ਜਿਹਾ ਮੇਲ-ਜੋਲ ਸੀ।


ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.