ਗ੍ਰੇਟਰ ਨੋਇਡਾ— ਉੱਤਰ ਪ੍ਰਦੇਸ਼ 'ਚ ਮਹਿਲਾਵਾਂ ਨਾਲ ਗੈਂਗਰੇਪ ਅਤੇ ਬਦਸਲੂਕੀ ਦੇ ਮਾਮਲੇ 'ਚ ਨਵਾਂ ਮੋੜ ਆਇਆ ਹੈ। ਹਾਲ ਹੀ 'ਚ ਪੀੜਤਾ ਆਪਣੇ ਬਿਆਨ ਤੋਂ ਮੁਕਰ ਗਈ ਹੈ, ਜਿਸ ਤੋਂ ਬਾਅਦ ਪੁਲਸ ਅਲਰਟ ਹੋ ਗਈ ਹੈ। ਪੀੜਤਾ ਨੇ ਆਪਣੇ ਤਾਜ਼ਾ ਬਿਆਨ 'ਚ ਕਿਹਾ ਹੈ ਕਿ ਉਹ ਅਪਰਾਧੀਆਂ ਨੂੰ ਨਹੀਂ ਪਛਾਣਦੀ ਹੈ। ਪੀੜਤ ਮਹਿਲਾ ਨੇ ਦੱਸਿਆ ਕਿ ਉਸ ਨੇ ਗੁੱਸੇ 'ਚ ਉਨ੍ਹਾਂ ਦਾ ਨਾਂ ਲਿਆ ਸੀ। ਪੀੜਤਾ ਨੇ ਇਸ ਘਟਨਾ ਲਈ ਪੁਲਸ ਨੂੰ ਵੀ ਜ਼ਿੰਮੇਦਾਰ ਠਹਿਰਾਇਆ ਹੈ।
ਸ਼ੱਕੀਆਂ ਦੀ ਪਛਾਣ ਕਰਨ 'ਚ ਜੁੱਟੀ ਪੁਲਸ
ਪੁਲਸ ਡਿਪਟੀ ਕਮਿਸ਼ਨਰ ਦਿਲੀਪ ਸਿੰਘ ਨੇ ਦੱਸਿਆ ਕਿ 4 ਲੋਕਾਂ ਨੂੰ ਫੜਿਆ ਗਿਆ ਹੈ ਅਤੇ ਉਨ੍ਹਾਂ ਤੋਂ ਇਸ ਘਟਨਾ ਦੇ ਬਾਰੇ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਘਟਨਾ 'ਚ ਸ਼ਾਮਲ ਸ਼ੱਕੀਆਂ ਦੀ ਪਛਾਣ ਕਰਨ 'ਚ ਪੁਲਸ ਜੁੱਟੀ ਹੋਈ ਹੈ ਅਤੇ ਉਨ੍ਹਾਂ ਦੇ ਇਸ ਘਟਨਾ 'ਚ ਸ਼ਾਮਲ ਹੋਣ ਦੀ ਪੁਖਤਾ ਜਾਣਕਾਰੀ ਮਿਲਦੇ ਹੀ ਗ੍ਰਿਫਤਾਰ ਕੀਤਾ ਜਾਵੇਗਾ। ਹੁਣੇ ਕੁਝ ਹੋਰ ਸ਼ੱਕੀਆਂ ਨੂੰ ਫੜ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਬੁੱਧਵਾਰ ਦੀ ਰਾਤ ਹੋਈ ਇਸ ਘਟਨਾ 'ਚ ਇਕ ਪਰਿਵਾਰ ਦੇ 8 ਲੋਕ ਆਪਣੇ ਕਿਸੀ ਬੀਮਾਰ ਰਿਸ਼ਤੇਦਾਰ ਨੂੰ ਦੇਖਣ ਜਾ ਰਹੇ ਸਨ। ਜਦੋਂ ਉਨ੍ਹਾਂ ਦਾ ਵਾਹਨ ਬੁਲੰਦਸ਼ਹਿਰ ਹਾਈਵੇਅ ਦੇ ਜੇਵਰ ਥਾਣਾ ਖੇਤਰ ਦੇ ਰਾਮਨੇਰ ਦੇ ਨੇੜੇ ਪਹੁੰਚਿਆ ਤਾਂ ਇਹ ਘਟਨਾ ਵਾਪਰੀ। ਲੁਟੇਰਿਆਂ ਨੇ ਵਿਰੋਧ ਕਰਨ 'ਤੇ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ 4 ਮਹਿਲਾਵਾਂ ਨਾਲ ਕਥਿਤ ਤੌਰ 'ਤੇ ਬਲਾਤਕਾਰ ਵੀ ਕੀਤਾ। ਲੁਟੇਰੇ ਪਰਿਵਾਰ ਤੋਂ ਨਕਦੀ, ਗਹਿਣੇ ਅਤੇ ਉਨ੍ਹਾਂ ਮੋਬਾਈਲ ਫੋਨ ਲੁੱਟ ਕੇ ਲੈ ਗਏ ਸਨ।
ਮਾਹਵਾਰੀ ਵਰਗੇ ਮੁੱਦਿਆਂ 'ਤੇ ਦਫਤਰ ਪ੍ਰਸ਼ਾਸਨ ਨੂੰ ਉਤਸ਼ਾਹਿਤ ਕਰਨ ਦੀ ਲੋੜ
NEXT STORY