ਇੰਦੋਰਾ(ਅਜੀਜ)— ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ਦੇ ਇੰਦੋਰਾ 'ਚ ਦਰਦਨਾਕ ਹਾਦਸਾ ਵਾਪਰਿਆ, ਜਿਸ 'ਚ 4 ਦਿਨ ਦੀ ਨਵ-ਵਿਅਹੁਤਾ ਨੂੰ ਉਸ ਦੇ ਪਤੀ ਦੇ ਸਾਹਮਣੇ ਹੀ ਦਰਦਨਾਕ ਮੌਤ ਮਿਲੀ। ਮਿਲੀ ਜਾਣਕਾਰੀ ਅਨੁਸਾਰ 21 ਸਾਲ ਦੀ ਅਲਕਾ ਦੇਵੀ ਇਕ ਸਕੂਲ ਬੱਸ ਦੀ ਲਪੇਟ 'ਚ ਆ ਗਈ ਅਤੇ ਉਸ ਨੇ ਦਮ ਤੋੜ ਦਿੱਤਾ। ਹਾਦਸਾ ਚਿੰਤਾਪੂਰਨੀ-ਭਰਵਾਈ ਰੋਜ 'ਤੇ ਇੰਦੋਰਾ ਬੈਰੀਅਰ ਚੌਂਕ ਨਜ਼ਦੀਕ ਸਵੇਰੇ 8 ਵਜੇ ਹੋਇਆ। ਮੌਕੇ 'ਤੇ ਮੌਜ਼ੂਦਾ ਲੋਕਾਂ ਅਨੁਸਾਰ ਸਕੂਲ ਬੱਸ ਬੱਚਿਆਂ ਨੂੰ ਲੈ ਕੇ ਸਕੂਲ ਆ ਰਹੀ ਸੀ, ਜਦੋ ਕਿ ਨਵੀਂ ਵਿਆਹੀ ਜੋੜੀ ਵੀ ਉਸ ਜਗ੍ਹਾ ਖੱਬੇ ਪਾਸਿਓ ਮੋਟਰਸਾਈਕਲ 'ਤੇ ਖੜ੍ਹੀ ਸੀ। ਜਿਵੇਂ ਹੀ ਬੱਸ ਚੱਲਣ ਲੱਗੀ ਤਾਂ ਪਤੀ ਨੇ ਵੀ ਮੋਟਰਸਾਈਕਲ ਚੱਲਾਇਆ ਪਰ ਬੱਸ ਨੂੰ ਚੱਲਦਾ ਦੇਖ ਕੇ ਜਿਵੇਂ ਹੀ ਬ੍ਰੇਕ ਲਗਾਈ ਤਾਂ ਮੋਟਰਸਾਈਕਲ ਸਲਿੱਪ ਹੋ ਗਈ ਅਤੇ ਵਿਅਹੁਤਾ ਬੱਸ ਦੀ ਲਪੇਟ 'ਚ ਆ ਗਈ।
ਅੱਧਾ ਘੰਟਾ ਸੜਕ 'ਤੇ ਪਈ ਰਹੀ ਲਾਸ਼
ਹਾਦਸੇ ਤੋਂ ਬਾਅਦ 108 ਐਂਬੂਲੈਂਸ ਨੂੰ ਫੋਨ ਕੀਤਾ ਗਿਆ ਅਤੇ ਲੱਗਭਗ ਅੱਧਾ ਘੰਟਾ ਲੜਕੀ ਖੂਨ ਨਾਲ ਲੱਥਪਥ ਸੜਕ 'ਤੇ ਬੇਹੋਸ਼ੀ ਹਾਲਤ 'ਚ ਪਈ ਰਹੀ। ਘਟਨਾਸਥਾਨ 'ਤੇ ਪਤੀ ਵੀ ਜ਼ਖਮੀ ਹੋ ਗਿਆ। ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਥਾਣਾ ਮੁਖੀ ਇੰਦੌਰਾ ਦੇਵਾਨੰਦ ਗੁਲੇਰੀਆਂ ਪੁਲਸ ਟੀਮ ਸਮੇਤ ਸੀ. ਐੈੱਚ. ਸੀ. ਇੰਦੋਰਾ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਘਟਨਾਸਥਾਨ 'ਤੇ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ ਨੂਰਪੁਰ ਭੇਜ ਦਿੱਤਾ ਗਿਆ ਹੈ।
4 ਦਿਨ ਪਹਿਲਾਂ ਹੋਇਆ ਸੀ ਵਿਆਹ
21 ਸਾਲ ਅਲਕਾ ਦੇਵੀ ਦੇ ਪੇਕੇ ਬਡੂਖਰ ਸਥਿਤ ਰਿਆਲੀ 'ਚ ਹੈ ਅਤੇ ਚਾਰ ਦਿਨ ਪਹਿਲਾਂ 14 ਨਵੰਬਰ ਨੂੰ ਹੀ ਉਸ ਦਾ ਵਿਆਹ ਸੁਨੀਲ ਕੁਮਾਰ ਨਿਵਾਸੀ ਨਾਲ ਹੋਇਆ ਸੀ। ਉਸ ਦੇ ਹੱਥਾਂ ਦੀ ਮੇਂਹਦੀ ਦਾ ਰੰਗ ਅਜੇ ਫਿੱਕਾ ਵੀ ਨਹੀਂ ਪਿਆ ਸੀ ਕਿ ਦੁਨੀਆ ਨੂੰ ਉਹ ਅਲਵਿਦਾ ਕਹਿ ਗਈ। ਉਹ ਜ਼ਿਲੇ ਦੀ ਯੂਨੀਵਰਸਿਟੀ ਇੰਦੌਰਾ 'ਚ ਬੀ. ਐੈੱਸ. ਸੀ. 5ਵੇਂ ਸਮੈਸਟਰ ਦੀ ਵਿਦਿਆਰਥਣ ਸੀ ਅਤੇ ਪੇਪਰ ਦੇਣ ਲਈ ਆਪਣੇ ਪਤੀ ਨਾਲ ਕਾਲਜ ਆ ਰਹੀ ਸੀ।
ਹੁਣ 'ਵੰਦੇ ਮਾਤਰਮ ਯੂਨੀਵਰਸਿਟੀ' ਦੇ ਨਾਂ ਨਾਲ ਜਾਣਿਆ ਜਾਵੇਗਾ ਇਹ ਕਾਲਜ
NEXT STORY