ਹੈਦਰਾਬਾਦ — ਸ਼ਹਿਰ ਦੀ ਪੁਲਸ ਨੇ ਬੰਦ ਹੋ ਚੁੱਕੇ ਨੋਟਾਂ ਨੂੰ ਕਥਿਤ ਤੌਰ 'ਤੇ ਬਦਲਣ ਦੀ ਕੋਸ਼ਿਸ਼ ਕਰ ਰਹੇ 4 ਵਿਅਕਤੀਆਂ ਨੂੰ ਇਥੇ ਗ੍ਰਿਫਤਾਰ ਕੀਤਾ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਕੋਲੋਂ ਬਰਾਮਦ ਕੀਤੇ ਗਏ ਬੰਦ ਨੋਟਾਂ ਦੀ ਕੀਮਤ 2.53 ਕਰੋੜ ਹੈ। ਉਨ੍ਹਾਂ ਨੇ ਦੱਸਿਆ ਕਿ 26 ਜਨਵਰੀ ਨੂੰ ਬਹਾਦਰਪੁਰਾ ਕ੍ਰਾਸ ਰੋਡ 'ਤੇ ਵਾਹਨਾਂ ਦੀ ਜਾਂਚ ਦੌਰਾਨ 4 ਵਿਅਕਤੀਆਂ ਨੇ ਆਪਣੀ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। ਇਕ ਪੁਲਸ ਅਧਿਕਾਰੀ ਨੇ ਕਲ ਇਕ ਬਿਆਨ 'ਚ ਦੱਸਿਆ ਕਿ ਪੁਲਸ ਮੁਲਾਜ਼ਮਾਂ ਨੇ ਕਾਰ ਦਾ ਪਿੱਛਾ ਕਰ ਕੇ ਉਸ ਨੂੰ ਰੋਕ ਕੇ 4 ਵਿਅਕਤੀਆਂ ਨੂੰ ਫੜਿਆ। ਪੁਲਸ ਨੇ ਇਨ੍ਹਾਂ ਕੋਲੋਂ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਮਿਤ ਬਾਗਰੀ ਅਤੇ 3 ਹੋਰ ਸਥਾਨਕ ਲੋਕਾਂ ਦੀ ਕਥਿਤ ਤੌਰ 'ਤੇ ਕਮਿਸ਼ਨ ਦੇ ਆਧਾਰ 'ਤੇ ਇਨ੍ਹਾਂ ਪੁਰਾਣੇ ਨੋਟਾਂ ਨੂੰ ਨਵੇਂ ਨੋਟਾਂ 'ਚ ਬਦਲਵਾਉਣ ਦੀ ਯੋਜਨਾ ਸੀ। ਅਮਿਤ ਬੈਂਗਲੁਰੂ ਦਾ ਇਕ ਕਾਰੋਬਾਰੀ ਹੈ।
ਵਿੱਤ ਮੰਤਰਾਲਾ ਕਰੇਗਾ 12 ਜਨਤਕ ਬੈਂਕਾਂ ਦੇ ਪ੍ਰਮੁੱਖਾਂ ਦੇ ਕੰਮ ਦੀ ਸਮੀਖਿਆ
NEXT STORY