ਓਮ ਪੁਰੀ ਮੌਤ ਮਾਮਲਾ : ਪੁਲਸ ਨੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਬਿਆਨ ਕੀਤੇ ਦਰਜ

You Are HereNational
Wednesday, January 11, 2017-11:55 PM

ਮੁੰਬਈ— ਅਦਾਕਾਰ ਓਮ ਪੁਰੀ ਦੇ ਮੌਤ ਦੇ ਮਾਮਲੇ 'ਚ ਪੁਲਸ ਰਿਸ਼ਤੇਦਾਰਾਂ, ਦੋਸਤਾਂ ਅਤੇ ਗੁਆਂਢੀਆਂ ਦੇ ਬਿਆਨ ਦਰਜ ਕਰ ਰਹੀ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਉਨ੍ਹਾਂ ਦੀ ਉਸ ਪੋਸਟਮਾਰਟਮ ਰਿਪੋਰਟ ਦੇ ਸਿਲਸਿਲੇ 'ਚ ਰਿਸ਼ਤੇਦਾਰਾਂ, ਗੁਆਂਢੀਆਂ ਅਤੇ ਦੋਸਤਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਜਿਸ 'ਚ ਦੱਸਿਆ ਗਿਆ ਹੈ ਕਿ ਅਦਾਕਾਰ ਦੇ ਸਿਰ 'ਚ ਸੱਟ ਲੱਗੀ ਸੀ।''

ਪੁਲਸ ਨੇ ਕਿਹਾ ਕਿ ਇਸ ਮਾਮਲੇ 'ਚ ਕੁਝ ਵੀ ਸ਼ੱਕੀ ਨਹੀਂ ਹੈ ਪਰ ਅਸੀਂ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੇ ਹਾਂ। ਉਨ੍ਹਾਂ ਦੀ ਇਮਾਰਤ ਦੇ ਸੀਸੀਟੀਵੀ ਫੁਟੇਜ ਤੋਂ ਕੁਝ ਵੀ ਨਹੀਂ ਮਿਲਿਆ।'' ਸੱਤ ਜਨਵਰੀ ਨੂੰ ਪੁਲਸ ਨੇ ਓਮ ਪੁਰੀ ਦੀ ਮੌਤ ਦੇ ਸਿਲਸਿਲੇ 'ਚ ਦੁਰਘਟਨਾ ਰਾਹੀਂ ਮੌਤ ਦੀ ਰਿਪੋਰਟ ਦਰਜ ਕੀਤੀ ਸੀ। 6 ਜਨਵਰੀ ਨੂੰ ਅੰਧੇਰੀ ਇਲਾਕੇ 'ਚ ਲੋਖੰਡਵਾਲਾ ਕੰਪਲੈਕਸ ਸਥਿਤ ਅਪਾਰਟਮੈਂਟ 'ਚ ਓਮ ਪੁਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਅਦਾਕਾਰ ਨੂੰ ਸਿਰ 'ਚ ਇਕ ਸੱਟ ਵੀ ਲੱਗੀ ਸੀ, ਜੋ ਸ਼ਾਇਦ ਦਿਲ ਦਾ ਦੌਰਾ ਪੈਣ ਕਾਰਨ ਫਰਸ਼ 'ਤੇ ਡਿੱਗਣ ਨਾਲ ਲੱਗੀ ਸੀ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.