ਲਖਨਊ (ਏਜੰਸੀਆਂ)— ਜਣੇਪਾ ਪੀੜਾਂ ਹੋਣ 'ਤੇ ਹਸਪਤਾਲ ਲਿਜਾਈ ਜਾ ਰਹੀ ਬਾਂਗਰਮਊ ਦੇ ਹਯਾਤਪੁਰ ਭੌਰਾ ਪਿੰਡ ਮਾਸੀ ਸ਼ਿਵਪਾਲ ਸਿੰਘ ਯਾਦਵ ਦੀ ਪਤਨੀ ਮੀਰਾ ਯਾਦਵ ਨੇ ਲਖਨਊ-ਆਗਰਾ ਐਕਸਪ੍ਰੈੱਸ ਵੇਅ 'ਤੇ ਬਣਾਈ ਗਈ ਹਵਾਈ ਪੱਟੀ 'ਤੇ ਹੀ ਇਕ ਬੱਚੇ ਨੂੰ ਜਨਮ ਦੇ ਦਿੱਤਾ।
ਬੱਚੇ ਦੇ ਜਨਮ ਤੋਂ ਖੁਸ਼ ਪਿਤਾ ਸ਼ਿਵਪਾਲ ਯਾਦਵ ਨੇ ਬੱਚੇ ਦਾ ਨਾਂ ਵੀ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਨਾਂ 'ਤੇ ਹੀ 'ਟੀਪੂ' ਰੱਖ ਦਿੱਤਾ। ਬਾਅਦ ਵਿਚ ਔਰਤ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਤਾਂ ਉਸ ਨੇ 2 ਹੋਰ ਬੱਚਿਆਂ ਨੂੰ ਜਨਮ ਦਿੱਤਾ। ਹੁਣ ਮਾਂ ਤੇ ਉਸ ਦੇ ਤਿੰਨੇਂ ਬੱਚੇ ਠੀਕ-ਠਾਕ ਹਨ। ਅਖਿਲੇਸ਼ ਯਾਦਵ ਨੇ ਵੀ ਪੂਰੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਵਧੀਆ ਸਿਹਤ ਦੀ ਕਾਮਨਾ ਕੀਤੀ।
3 ਬੱਚਿਆਂ ਦੀ ਮਾਂ ਨਸਬੰਦੀ ਕਰਵਾਉਣ ਦੇ ਬਾਵਜੂਦ ਹੋਈ ਗਰਭਵਤੀ, ਪਹੁੰਚੀ ਅਦਾਲਤ
NEXT STORY