ਨਵੀਂ ਦਿੱਲੀ— ਰੇਲਵੇ ਨੇ ਲਗਾਤਾਰ ਹੋ ਰਹੀਆਂ ਰੇਲ ਘਟਨਾਵਾਂ ਤੋਂ ਬਾਅਦ ਟਰੇਨ ਸੰਚਾਲਨ ਨਾਲ ਜੁੜੇ ਆਪਣੇ ਕਰਮਚਾਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਹੁਣ ਇਹ ਰੇਲ ਕਰਮੀ ਡਿਊਟੀ 'ਤੇ ਰਹਿੰਦੇ ਹੋਏ ਫੇਸਬੁੱਕ, ਵਟਸਐਪ ਜਿਹੇ ਸੋਸ਼ਲ ਮੀਡੀਆ ਐਪਸ ਦਾ ਇਸਤੇਮਾਲ ਨਹੀਂ ਕਰ ਸਕਣਗੇ। ਰੇਲ ਮੰਤਰਾਲੇ ਦਾ ਮੰਨਣਾ ਹੈ ਕਿ ਇਨ੍ਹਾਂ ਸੋਸ਼ਲ ਮੀਡੀਆ ਐਪਸ ਕਾਰਨ ਕਰਮਚਾਰੀਆਂ ਦਾ ਧਿਆਨ ਭਟਕਦਾ ਹੈ ਅਤੇ ਹਾਦਸੇ ਹੁੰਦੇ ਹਨ।
ਰੇਲਵੇ ਦੇ ਆਪਰੇਸ਼ਨ ਸਟਾਫ ਲਈ ਖਾਸ ਤੌਰ 'ਤੇ ਇਹ ਪਾਬੰਦੀ ਲਗਾਈ ਗਈ ਹੈ। ਆਪਰੇਸ਼ਨ ਸਟਾਫ 'ਚ ਡਰਾਈਵਰ, ਗਾਰਡ, ਟੀ. ਟੀ. ਆਈ. ਅਤੇ ਸਟੇਸ਼ਨ ਮਾਸਟਰਜ਼ ਸ਼ਾਮਲ ਹਨ। ਇਸ ਬਾਰੇ 'ਚ ਰੇਲਵੇ ਦੇ ਦਿੱਲੀ ਡਿਵੀਜ਼ਨ ਤੋਂ ਇਕ ਸਰਕੂਲਰ ਜਾਰੀ ਕੀਤਾ ਗਿਆ ਹੈ। ਜ਼ਲਦ ਹੀ ਬਾਕੀ ਡਿਵੀਜ਼ਨ ਤੋਂ ਵੀ ਅਜਿਹਾ ਹੀ ਆਦੇਸ਼ ਜਾਰੀ ਹੋਵੇਗਾ।
ਰੇਲਵੇ ਦਾ ਮੰਨਣਾ ਹੈ ਕਿ ਡਰਾਈਵਰਾਂ ਅਤੇ ਗਾਰਡ ਦਾ ਪੂਰਾ ਧਿਆਨ ਆਪਣੇ ਕੰਮ 'ਤੇ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕੇਵਲ ਟਰੇਨ ਦੇ ਮੂਵਮੈਂਟ ਅਤੇ ਪਟਰੀਆਂ 'ਤੇ ਨਜ਼ਰ ਰੱਖਣੀ ਹੁੰਦੀ ਹੈ ਬਲਕਿ ਇਕ ਦੂਜੇ ਨਾਲ ਲਗਾਤਾਰ ਸਪਰੰਕ ਬਣਾਈ ਰੱਖਣਾ ਹੁੰਦਾ ਹੈ ਅਤੇ ਸਟੇਸ਼ਨ ਮਾਸਟਰ ਨਾਲ ਵੀ ਗੱਲ ਕਰਨੀ ਹੁੰਦੀ ਹੈ। ਅਜਿਹੇ 'ਚ ਸੋਸ਼ਲ ਮੀਡੀਆ ਐਪਸ ਦਾ ਪ੍ਰਯੋਗ ਬਹੁਤ ਜੋਖਮ ਭਰਿਆ ਹੋ ਸਕਦਾ ਹੈ। ਸਿਗਨਲ 'ਤੇ ਸਖ਼ਤ ਨਜ਼ਰ ਰੱਖਣਾ ਜ਼ਰੂਰੀ ਹੈ, ਛੋਟੀ ਜਿਹੀ ਭੁੱਲ ਬਹੁਤ ਭਾਰੀ ਪੈ ਸਕਦੀ ਹੈ।
ਅਧਿਕਾਰੀਆਂ ਮੁਤਾਬਕ ਡਿਊਟੀ 'ਤੇ ਆਉਂਦੇ ਹੀ ਡਰਾਈਵਰਾਂ ਅਤੇ ਗਾਰਡ ਨੂੰ ਆਪਣੇ ਫੋਨ ਬੰਦ ਕਰਨ ਨੂੰ ਕਿਹਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਰੇਲਵੇ ਦੇ ਇਨ੍ਹਾਂ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਹੋਵੇਗਾ ਕਿਉਂਕਿ ਰੇਲ ਮੰਤਰੀ ਪੀਯੂਸ਼ ਗੋਇਲ ਨੇ ਆਪਣੇ ਅਧਿਕਾਰੀਆਂ ਨੂੰ ਅਜਿਹੇ ਸਾਰੇ ਮਾਮਲੇ ਨਿਪਟਾਉਣ ਲਈ 7 ਦਿਨ ਦਾ ਸਮਾਂ ਦਿੱਤਾ ਹੈ।
ਕਰਵਾਚੌਥ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸੁਹਾਗਣਾਂ ਨੂੰ ਦਿੱਤਾ ਇਹ ਤੋਹਫਾ
NEXT STORY