ਪਟਨਾ— ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਤੇਜ ਪ੍ਰਤਾਪ ਦਾ ਵਿਆਹ 12 ਮਈ ਨੂੰ ਸਾਬਕਾ ਮੰਤਰੀ ਚੰਦਰੀਕਾ ਰਾਏ ਦੀ ਬੇਟੀ ਐਸ਼ਵਰਿਆ ਰਾਏ ਨਾਲ ਹੋਣ ਜਾ ਰਿਹਾ ਹੈ। ਦੋਵਾਂ ਦੇ ਵਿਆਹ ਦਾ ਕਾਰਡ ਛੱਪ ਚੁੱਕ ਹਨ ਅਤੇ ਕਾਰਡ 'ਚ ਵਿਆਹ ਪ੍ਰੋਗਰਾਮ ਨਾਲ ਜੁੜੀ ਪੂਰੀ ਜਾਣਕਾਰੀ ਦਿੱਤੀ ਗਈ ਹੈ।
ਵਿਆਹ ਦੇ ਕਾਰਡ 'ਚ ਦੱਸਿਆ ਗਿਆ ਹੈ ਕਿ 11 ਮਈ ਨੂੰ ਸ਼ੁੱਕਰਵਾਰ ਦੇ ਦਿਨ ਮਟਕੋਰ ਅਤੇ ਹਲਦੀ ਕਲਸ਼ ਦਾ ਪ੍ਰੋਗਰਾਮ ਹੋਵੇਗਾ। ਇਸ ਦੇ ਬਾਅਦ 12 ਮਈ ਨੂੰ ਵਿਆਹ ਦੀ ਰਸਮ ਹੋਵੇਗੀ। ਤੇਜ ਪ੍ਰਤਾਪ ਅਤੇ ਐਸ਼ਵਰਿਆ ਦਾ ਵਿਆਹ ਲਾੜੀ ਦੇ ਪਿਤਾ ਚੰਦਰੀਕਾ ਰਾਏ ਦੇ ਸਰਕਾਰੀ ਘਰ ਪੰਜ ਸਰਕੁਲਰ ਰੋਡ 'ਤੇ ਸੰਪਨ ਹੋਵੇਗੀ। ਇਸ ਦੇ ਇਲਾਵਾ ਜੈਮਾਲਾ ਅਤੇ ਭੋਜਨ ਦੇ ਪ੍ਰੋਗਰਾਮ ਦਾ ਸਾਰਾ ਪ੍ਰਬੰਧ ਖੇਡ ਮੈਦਾਨ, ਬਿਹਾਰ ਵੈਟਰਨਰੀ ਕਾਲਜ ਕੈਂਪਸ ਪਟਨਾ 'ਚ ਰੱਖਿਆ ਗਿਆ ਹੈ।
ਤੇਜ ਪ੍ਰਤਾਪ ਅਤੇ ਐਸ਼ਵਰਿਆ ਦੇ ਵਿਆਹ ਦੇ ਕਾਰਡ 'ਚ ਸਭ ਤੋਂ ਹੇਠਾਂ ਇਕ ਕੌਣੇ 'ਤੇ ਉਨ੍ਹਾਂ ਦੇ ਛੋਟੇ ਭਰਾ ਤੇਜਸਵੀ ਯਾਦਵ ਦਾ ਨਾਮ ਲਿਖਿਆ ਗਿਆ ਹੈ ਅਤੇ ਨਾਲ ਹੀ ਰਾਜਨੀਤੀ 'ਚ ਉਨ੍ਹਾਂ ਦੀ ਪਛਾਣ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਇਸੀ ਤਰ੍ਹਾਂ ਪੂਰੇ ਦੂਜੇ ਕੌਣੇ 'ਤੇ ਲਾਲੂ ਪ੍ਰਸਾਦ ਯਾਦਵ ਅਤੇ ਰਾਬੜੀ ਦੇਵੀ ਦਾ ਨਾਮ ਵੀ ਲਿਖਿਆ ਗਿਆ ਹੈ।
18 ਅਪ੍ਰੈਲ ਨੂੰ ਤੇਜ ਪ੍ਰਤਾਪ ਅਤੇ ਐਸ਼ਵਰਿਆ ਦੀ ਮੰਗਣੀ ਪਟਨਾ ਦੇ ਹੋਟਲ ਮੌਰਿਆ 'ਚ ਸੰਪਨ ਹੋਈ। ਮੰਗਣੀ ਦੇ ਪ੍ਰੋਗਰਾਮ 'ਚ ਲਾਲੂ ਪਰਿਵਾਰ ਦੇ ਕਰੀਬੀ ਲੋਕਾਂ ਨੂੰ ਹੀ ਸੱਦਾ ਦਿੱਤਾ ਗਿਆ ਹੀ। ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਚਾਰਾ ਘੱਪਲੇ ਦੇ ਮਾਮਲੇ 'ਚ ਦੋਸ਼ੀ ਹਨ ਅਤੇ ਇਸ ਸਮੇਂ ਉਹ ਦਿੱਲੀ ਦੇ ਐਮਸ 'ਚ ਭਰਤੀ ਹਨ। ਜਿਸ ਦੇ ਚੱਲਦੇ ਉਹ ਮੰਗਣੀ 'ਚ ਸ਼ਾਮਲ ਨਹੀਂ ਹੋ ਸਕੇ ਸਨ। ਲਾਲੂ ਬੇਟੇ ਦੇ ਵਿਆਹ 'ਚ ਸ਼ਾਮਲ ਹੋਣ ਲਈ ਪੈਰੋਲ 'ਤੇ ਜੇਲ ਤੋਂ ਬਾਹਰ ਆ ਸਕਦੇ ਹਨ।
ਜੈਪੁਰ : ਸੁਧਾਰਘਰ 'ਚੋਂ 6 ਲੜਕੀਆਂ ਫਰਾਰ
NEXT STORY