ਨਵੀਂ ਦਿੱਲੀ — ਦਿੱਲੀ ਦੇ ਮੰਗੋਲਪੁਰੀ ਇਲਾਕੇ 'ਚ ਪ੍ਰੇਮੀ ਵਲੋਂ ਵਿਆਹ ਤੋਂ ਮਨ੍ਹਾ ਕੀਤੇ ਜਾਣ ਤੋਂ ਨਾਰਾਜ਼ 23 ਸਾਲ ਦੀ ਪ੍ਰੇਮਿਕਾ ਨੇ ਕਥਿਤ ਰੂਪ 'ਚ ਆਪਣੇ ਪ੍ਰੇਮੀ ਦਾ ਗੁਪਤਅੰਗ ਕੱਟ ਦਿੱਤਾ। ਪੁਲਸ ਦੇ ਅਨੁਸਾਰ ਇਸ ਘਟਨਾ ਤੋਂ ਬਾਅਦ 35 ਸਾਲ ਦੇ ਲੜਕੇ ਰਵੀ ਨੂੰ ਸੰਜੇ ਗਾਂਧੀ ਮੈਮੋਰੀਅਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿਥੇ ਉਸਦਾ ਓਪਰੇਸ਼ਨ ਹੋਇਆ। ਪ੍ਰਾਪਤ ਸ਼ਿਕਾਇਤ ਦੇ ਅਧਾਰ 'ਤੇ ਪੁਲਸ ਨੇ ਦੱਸਿਆ ਕਿ, ਘਟਨਾ ਬੁੱਧਵਾਰ ਨੂੰ ਮੰਗੋਲਪੁਰੀ ਸਥਿਤ ਉਸਦੀ ਪ੍ਰਮਿਕਾ ਦੇ ਨਿਵਾਸ ਸਥਾਨ ਦੀ ਹੈ। ਲੜਕੀ ਦੇ ਰਿਸ਼ਤੇਦਾਰਾਂ ਨੇ ਕਰੀਬ ਸਾਢੇ ਗਿਆਰਾਂ ਵਜੇ ਉਸਨੂੰ ਫੋਨ ਕਰਕੇ ਘਰ ਬੁਲਾਇਆ ਸੀ। ਰਵੀ ਅਤੇ ਲੜਕੀ ਪਿਛਲੇ ਚਾਰ ਸਾਲ ਤੋਂ ਪ੍ਰੇਮ ਸੰਬੰਧ 'ਚ ਸਨ। ਰਵੀ ਜਦੋਂ ਪ੍ਰਮਿਕਾ ਦੇ ਘਰ ਪੁੱਜਾ ਤਾਂ ਉਸਨੇ ਵਿਆਹ ਦਾ ਮੁੱਦਾ ਚੁੱਕਿਆ।
ਰਵੀ ਨੇ ਘਰ ਵਾਲਿਆਂ ਦਾ ਹਵਾਲਾ ਦਿੰਦੇ ਹੋਏ ਵਿਆਹ ਤੋਂ ਮਨ੍ਹਾ ਕਰ ਦਿੱਤਾ। ਉਸਨੇ ਪੁਲਸ ਨੂੰ ਦੱਸਿਆ ਕਿ, ਇਸ 'ਤੇ ਪ੍ਰੇਮਿਕਾ ਨੇ ਰਵੀ ਨੂੰ ਬਾਥਰੂਮ ਵੱਲ ਧੱਕਾ ਦਿੱਤਾ ਅਤੇ ਉਸਨੂੰ ਸੰਬੰਧ ਬਣਾਉਣ ਲਈ ਜ਼ਬਰਦਸਤੀ ਕਰਨ ਲੱਗੀ। ਇਸ ਤਰ੍ਹਾਂ ਨਾ ਕਰਨ 'ਤੇ ਨਾਰਾਜ਼ ਪ੍ਰੇਮਿਕਾ ਨੇ ਚਾਕੂ ਨਾਲ ਰਵੀ ਦਾ ਗੁਪਤਅੰਗ ਕੱਟ ਦਿੱਤਾ। ਰਵੀ ਦਾ ਕਹਿਣਾ ਹੈ ਕਿ ਲੜਕੀ ਦਾ ਭਰਾ ਅਤੇ ਭਾਬੀ ਵੀ ਉਸ ਸਮੇਂ ਮਕਾਨ 'ਚ ਹੀ ਸਨ, ਪਰ ਉਨ੍ਹਾਂ ਨੇ ਲੜਕੀ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ।
ਹਮਲੇ ਤੋਂ ਬਾਅਦ ਰਵੀ ਮਕਾਨ ਤੋਂ ਬਾਹਰ ਸਹਾਇਤਾ ਲਈ ਭੱਜਿਆ। ਕੁਝ ਗੁਆਂਢਿਆਂ ਨੇ ਦੇਖ ਕੇ ਪੁਲਸ ਨੂੰ ਸੂਚਿਤ ਕੀਤਾ। ਓਪਰੇਸ਼ਨ ਤੋਂ ਬਾਅਦ ਰਵੀ ਨੂੰ ਜੈਪੁਰ ਗੋਲਡਨ ਹਸਪਤਾਲ ਭੇਜ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਪ੍ਰੇਮਿਕਾ ਅਤੇ ਉਸਦਾ ਪਰਿਵਾਰ ਫਰਾਰ ਹੈ। ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਮੀਰਾ ਕੁਮਾਰ ਨੂੰ ਮਿਲੀ ਜੈੱਡ ਪਲੱਸ ਸੁਰੱਖਿਆ
NEXT STORY