ਪੁੰਛ/ਨੌਸ਼ਹਿਰਾ— ਅੱਤਵਾਦ 'ਤੇ ਅਮਰੀਕਾ ਦੀ ਨਸੀਹਤ ਤੋਂ ਬੌਖਲਾਏ ਪਾਕਿਸਤਾਨ ਨੇ ਇਕ ਵਾਰ ਮੁੜ ਪੁੰਛ ਅਤੇ ਨੌਸ਼ਹਿਰਾ ਸੈਕਟਰ ਵਿਚ ਸਰਹੱਦ 'ਤੇ ਗੋਲੀਬੰਦੀ ਦੀ ਉਲੰਘਣਾ ਕਰ ਕੇ ਗੋਲੀਬਾਰੀ ਕੀਤੀ, ਜਿਸ ਦਾ ਭਾਰਤੀ ਫੌਜ ਨੇ ਮੂੰਹਤੋੜ ਜਵਾਬ ਦਿੱਤਾ।
ਸੂਤਰਾਂ ਮੁਤਾਬਿਕ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਭਿੰਬਰ ਗਲੀ ਸਮੇਤ ਕਈ ਭਾਰਤੀ ਮੋਹਰਲੀਆਂ ਚੌਕੀਆਂ ਤੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਮੋਰਟਾਰ ਦੇ ਗੋਲੇ ਦਾਗੇ। ਇਸ ਕਾਰਨ ਲੋਕਾਂ ਵਿਚ ਦਹਿਸ਼ਤ ਪੈਦਾ ਹੋ ਗਈ। ਪਾਕਿ ਫੌਜ ਵਲੋਂ ਬਾਲਕੋਟ ਖੇਤਰ ਦੇ ਸਰਹੱਦੀ ਪਿੰਡਾਂ ਧਰਾਤੀ, ਸੋਹਲ, ਪੰਜਾਨੀ ਅਤੇ ਕਾਂਗਾ ਗਲੀ ਵਿਖੇ ਗੋਲਾਬਾਰੀ ਕੀਤੀ।
ਕ੍ਰਿਕਟ ਬੈਟ ਨਾਲ ਕੁੱਟ-ਕੁੱਟ ਕੇ ਨੌਜਵਾਨ ਦੀ ਕੀਤੀ ਹੱਤਿਆ
NEXT STORY