ਸ਼੍ਰੀਨਗਰ— ਉੜੀ ਹਮਲੇ ਦਾ ਭਾਰਤ ਨੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇ ਦਿੱਤਾ ਹੈ। ਭਾਰਤ ਵੱਲੋਂ ਪਾਕਿਸਤਾਨ 'ਕੇ ਹਮਲਾ ਕੀਤਾ ਗਿਆ ਹੈ, ਜਿਸ 'ਚ ਪਾਕਿਸਤਾਨ ਦੇ 2 ਸੈਨਿਕ ਮਾਰੇ ਗਏ ਹਨ। ਇਹ ਭਾਰਤ ਵੱਲੋਂ ਪਹਿਲੀ ਕਾਰਵਾਈ ਕੀਤੀ ਗਈ ਹੈ।
ਪਾਕਿਸਤਾਨ ਦੇ 2 ਸੈਨਿਕ ਭਾਰਤੀ ਸੈਨਿਕਾਂ ਵੱਲੋਂ ਮਾਰੇ ਗਏ ਹਨ, ਇਸ ਦੀ ਜਾਣਕਾਰੀ ਖੁਦ ਪਾਕਿਸਤਾਨੀ ਮੀਡੀਆ ਨੇ ਦਿੱਤੀ ਹੈ। ਪਾਕਿਸਤਾਨੀ ਮੀਡੀਆ ਦਾ ਕਹਿਣਾ ਹੈ ਕਿ ਐੱਲ.ਓ.ਸੀ. 'ਤੇ ਭਾਰਤੀ ਫੌਜ ਦੀ ਫਾਇਰਿੰਗ 'ਚ ਪਾਕਿਸਤਾਨ ਦੇ 2 ਜਵਾਨ ਢੇਰ ਹੋ ਗਏ ਹਨ। ਅਜਿਹੇ 'ਚ ਕਿਹਾ ਜਾ ਸਕਦਾ ਹੈ ਕਿ ਆਖਰ ਪਾਕਿਸਤਾਨ ਨੇ ਮੰਨ ਲਿਆ ਹੈ ਕਿ ਪਾਕਿਸਤਾਨ ਨੇ ਭਾਰਤ 'ਤੇ ਹਮਲਾ ਕੀਤਾ ਸੀ, ਜਿਸ ਦਾ ਜਵਾਬ ਭਾਰਤ ਨੇ ਦਿੱਤਾ ਹੈ। ਅਜਿਹੇ 'ਚ ਇਸ 'ਤੇ ਵਿਰੋਧ ਮੰਤਰਾਲੇ ਥੋੜ੍ਹੀ ਦੇਰ 'ਚ ਮੀਟਿੰਗ ਕਰੇਗਾ। ਜਿਸ 'ਚ ਪਾਕਿਸਤਾਨ ਦੇ ਖਿਲਾਫ ਸਖਤ ਕਾਰਵਾਈ ਦੀ ਰਣਨੀਤੀ ਬਣਾਈ ਜਾ ਸਕਦੀ ਹੈ। ਅਜਿਹੇ 'ਚ ਭਾਰਤ ਨੇ ਪਾਕਿਸਤਾਨ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀ ਸ਼ੁਰੂ ਕਰ ਦਿੱਤੀ ਹੈ।
ਆਰ. ਐੱਸ. ਐੱਸ. ਦੀ ਵੰਡਣ ਵਾਲੀ ਵਿਚਾਰਧਾਰਾ ਖਿਲਾਫ ਲੜਦਾ ਰਹਾਂਗਾ: ਰਾਹੁਲ
NEXT STORY