ਪਾਕਿਸਤਾਨ ਨੂੰ 'ਅੱਤਵਾਦ ਦਾ ਕਾਰਖਾਨਾ' ਬੰਦ ਕਰਨ ਦੀ ਲੋੜ : ਜੈਸ਼ੰਕਰ

You Are HereNational
Wednesday, February 15, 2017-2:17 AM

ਮੁੰਬਈ — ਵਿਦੇਸ਼ ਸਕੱਤਰ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਪਾਕਿਸਤਾਨ ਨੂੰ 'ਅੱਤਵਾਦ ਦਾ ਕਾਰਖਾਨਾ' ਬੰਦ ਕਰਨ ਦੀ ਲੋੜ ਹੈ। ਇਸ ਨੂੰ ਲੈ ਕੇ ਵਰਤਮਾਨ 'ਚ ਕੌਮਾਂਤਰੀ ਪੱਧਰ 'ਤੇ ਚਿੰਤਾ ਪੈਦਾ ਹੋਈ ਹੈ।

ਉਨ੍ਹਾਂ ਕਿਹਾ ਕਿ ਭਾਰਤ ਨੇ ਸਾਰਕ ਨਹੀਂ ਛੱਡਿਆ ਪਰ ਖੇਤਰੀ ਏਕਤਾ ਲਈ ਹੋਰ ਮੌਕਿਆਂ ਦੀ ਭਾਲ ਕਰ ਰਿਹਾ ਹੈ ਕਿਉਂਕਿ 'ਸਾਰਕ' ਹੁਣ ਫਸ ਗਿਆ ਹੈ। ਚੀਨ ਨਾਲ ਸੰਬੰਧਾਂ ਬਾਰੇ ਜੈਸ਼ੰਕਰ ਨੇ ਕਿਹਾ ''ਇਸ ਨਾਲ ਮੁੱਦਿਆਂ ਨੂੰ ਢਾਲਣ 'ਚ ਮਦਦ ਨਹੀਂ ਮਿਲੀ।'' ਵਿਦੇਸ਼ ਸਕੱਤਰ ਨੇ ਮੰਨਿਆ ਕਿ ਸੰਬੰਧਾਂ ਨੂੰ ਵਧੀਆ ਢੰਗ ਨਾਲ ਸੰਭਾਲਣ ਲਈ ਜ਼ਿਆਦਾ ਨਿਵੇਸ਼ ਦੀ ਲੋੜ ਹੈ। ਵਿਦੇਸ਼ ਮੰਤਰਾਲਾ ਦੀ ਸਹਿਜ ਮੇਜ਼ਬਾਨੀ 'ਚ ਆਯੋਜਿਤ 'ਗੇਟਵੇਅ ਡਾਇਲਾਗ' ਪ੍ਰੋਗਰਾਮ ਦੌਰਾਨ 'ਸਿਆਸੀ ਬਦਲਾਅ ਅਤੇ ਆਰਥਿਕ ਅਨਿਸ਼ਚਤਾਵਾਂ' ਵਿਸ਼ੇ 'ਤੇ ਚਰਚਾ ਦੌਰਾਨ ਉਨ੍ਹਾਂ ਨੇ ਇਹ ਗੱਲ ਕਹੀ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.