ਨਵੀਂ ਦਿੱਲੀ— ਬਾਲੀਵੁੱਡ ਅਦਾਕਾਰ ਅਤੇ ਭਾਜਪਾ ਸੰਸਦ ਮੈਂਬਰ ਪਰੇਸ਼ ਰਾਵਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ 'ਭਗਵਾਨ ਰਾਮ' ਨਾਲ ਕਰ ਦਿੱਤੀ। ਨਰਿੰਦਰ ਮੋਦੀ ਦੀ ਤਾਰੀਫ ਕਰਦੇ ਹੋਏ ਪਰੇਸ਼ ਰਾਵਲ ਨੇ ਕਿਹਾ ਕਿ ਸਾਲ 2014 'ਚ ਉਨ੍ਹਾਂ ਦੀ ਜਿੱਤ ਮੋਦੀ ਲਹਿਰ ਉਸ ਤਰ੍ਹਾਂ ਹੀ ਹੋਈ, ਜਿਵੇਂ ਭਗਵਾਨ ਰਾਮ ਦੇ ਨਾਂ ਤੋਂ ਸਮੁੰਦਰ 'ਚ ਪੱਥਰ ਤੈਰ ਗਏ ਸਨ। ਪਰੇਸ਼ ਰਾਵਲ ਨੇ ਇਹ ਗੱਲ ਅਹਿਮਦਾਬਾਦ ਵਿਚ ਨਿਰਮਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਆਖੀ।
ਦੱਸਣ ਯੋਗ ਹੈ ਕਿ ਪਰੇਸ਼ ਰਾਵਲ ਅਹਿਮਦਾਬਾਦ ਪੂਰਬ ਸੀਟ ਤੋਂ ਭਾਜਪਾ ਸੰਸਦ ਮੈਂਬਰ ਹਨ। ਪਰੇਸ਼ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਪ੍ਰੋਗਰਾਮ ਵਿਚ ਬਾਲੀਵੁੱਡ ਐਵਾਰਡ ਬਾਰੇ ਵੀ ਬੇਤੁਕਾ ਬਿਆਨ ਦੇ ਦਿੱਤਾ। ਉਨ੍ਹਾਂ ਨੇ ਕਿਹਾ ਕਿ ਫਿਲਮ ਦੇ ਐਵਾਰਡ ਲਾਬਿੰਗ ਤੋਂ ਮਿਲਦੇ ਹਨ। ਪਰੇਸ਼ ਦੇ ਦੋਵੇਂ ਬਿਆਨ ਵਿਵਾਦ ਨੂੰ ਹਵਾ ਦੇ ਸਕਦੇ ਹਨ। ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਪਰੇਸ਼ ਦੇਸ਼ ਦੇ ਕਈ ਮੁੱਦਿਆਂ 'ਤੇ ਖੁੱਲ ਕੇ ਆਪਣੇ ਰਾਏ ਦਿੰਦੇ ਰਹੇ ਹਨ।
ਸਿਸੌਦੀਆ ਦੇ ਘਰ ਦੇ ਬਾਹਰ ਐੱਮ.ਸੀ.ਡੀ. ਸਫਾਈ ਕਰਮਚਾਰੀਆਂ ਨੇ ਕੀਤਾ ਪ੍ਰਦਰਸ਼ਨ
NEXT STORY