ਨਵੀਂ ਦਿੱਲੀ—ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਸੰਸਦ ਅਤੇ ਅਦਾਕਾਰ ਪਰੇਸ਼ ਰਾਵਲ ਇਕ ਵਾਰ ਫਿਰ ਆਪਣੇ ਟਵੀਟ ਨੂੰ ਲੈ ਕੇ ਚਰਚਾ 'ਚ ਹਨ। ਰਾਵਲ ਨੇ ਵੱਖਵਾਦੀ ਨੇਤਾ ਮੀਰਵਾਇਜ਼ ਉਮਰ ਫਾਰੂਖ 'ਤੇ ਟਵੀਟ ਕਰਕੇ ਖੂਬ ਭੜਾਸ ਕੱਢੀ। ਮੀਰਵਾਇਜ਼ ਨੇ ਇੰਗਲੈਂਡ ਅਤੇ ਪਾਕਿਸਤਾਨ ਦੇ ਮੈਚ 'ਚ ਪਾਕਿਸਤਾਨ ਦੀ ਜਿੱਤ 'ਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ ਸੀ। ਰਾਵਲ ਨੇ ਟਵੀਟ ਕਰਕੇ ਲਿਖਿਆ ਕਿ ਮੀਰਵਾਇਜ਼ ਇਕ ਗੱਦਾਰ, ਵੱਖਵਾਦੀ ਅਤੇ ਪਾਕਿਸਤਾਨ ਦੇ ਚਮਚੇ ਹਨ। ਉਨ੍ਹਾਂ ਦੇ ਬਾਰੇ 'ਚ ਜ਼ਿਆਦਾ ਗੱਲ ਕਰਨ ਨਾਲ ਕੋਈ ਫਾਇਦਾ ਨਹੀਂ। ਲਤੀਫ ਖਾਨ ਨਾਂ ਦੇ ਪਾਕਿਸਤਾਨੀ ਸ਼ਖਸ ਨੇ ਪਰੇਸ਼ ਰਾਵਲ ਅਤੇ ਉਨ੍ਹਾਂ ਦਾ ਸਮਰਥਨ ਕਰ ਰਹੇ ਸ਼ਖਸ ਨੂੰ ਥਰਡ ਕਲਾਸ ਦੇ ਲੋਕ ਦੱਸਿਆ।
ਇਸ 'ਤੇ ਰਾਵਲ ਨੇ ਲਿਖਿਆ ਕਿ ਜਵਾਬ ਸ਼ੀਸ਼ਾ ਹਟਾ ਕੇ ਬੋਲੋ। ਲਤੀਫ ਨੇ ਅੱਗੇ ਲਿਖਿਆ ਕਿ ਤੁਸੀਂ ਜਿੱਥੇ ਵੀ ਪਹੁੰਚ ਜਾਓ ਪੀਂਦੇ ਤਾਂ ਗਾਂ ਦਾ ਪੇਸ਼ਾਬ ਹੀ ਹੋ। ਇਸ 'ਤੇ ਰਾਵਲ ਨੇ ਲਿਖਿਆ ਕਿ ਤੁਸੀਂ ਖੁਦਾ ਦਾ ਬਣਾਇਆ ਲਤੀਫਾ ਹੋ, ਤੁਹਾਡਾ ਕੋਈ ਇਲਾਜ ਨਹੀਂ ਹੈ। ਉਹ ਪਾਕਿਸਤਾਨੀ ਫਿਲਮਾਂ ਅਤੇ ਸੀਰੀਅਲ 'ਚ ਕੰਮ ਕਰਨਾ ਚਾਹੁੰਦੇ ਹੋ, ਪਰ ਬਾਅਦ 'ਚ ਪਰੇਸ਼ ਰਾਵਲ ਨੇ ਉਸ ਖਬਰ ਨੂੰ ਗਲਤ ਦੱਸਿਆ। ਹਾਲ ਹੀ 'ਚ ਰਾਵਲ ਨੂੰ ਲੈ ਕੇ ਇਹ ਖਬਰ ਵੀ ਆਈ ਸੀ ਕਿ ਉਹ ਪਾਕਿਸਤਾਨੀ ਫਿਲਮਾਂ ਅਤੇ ਸੀਰੀਅਲ 'ਚ ਕੰਮ ਕਰਨਾ ਚਾਹੁੰਦੇ ਹਨ, ਪਰ ਬਾਅਦ 'ਚ ਉਨ੍ਹਾਂ ਨੇ ਉਸ ਖਬਰ ਨੂੰ ਗਲਤ ਦੱਸਿਆ।
J-K : ਮੁਕਾਬਲੇ 'ਚ ਲਸ਼ਕਰ ਜੁਨੈਦ ਮਟਟੂ ਸਮੇਤ 2 ਅੱਤਵਾਦੀ ਢੇਰ
NEXT STORY