ਨਵੀਂ ਦਿੱਲੀ—ਆਪਣੇ ਟਵੀਟ ਨੂੰ ਲੈ ਕੇ ਅਦਾਕਾਰ ਅਤੇ ਭਾਜਪਾ ਸੰਸਦ ਮੈਂਬਰ ਪਰੇਸ਼ ਰਾਵਲ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਕੀਤੇ ਟਵੀਟ ਨੂੰ ਲੈ ਕੇ ਉਹ ਇਕ ਵਾਰ ਫਿਰ ਤੋਂ ਨਿਸ਼ਾਨੇ 'ਤੇ ਹਨ। ਰਾਵਲ ਨੇ ਸਾਬਕਾ ਰਾਸ਼ਟਰਪਤੀ ਡਾਕਟਰ ਏ.ਪੀ.ਜੇ. ਅਬਦੁੱਲ ਕਲਾਮ ਦੀ ਤਸਵੀਰ ਲਗਾ ਕੇ ਇਕ ਹੋਰ ਟਵੀਟ ਲਿਖਿਆ ਕਿ ਮੈਨੂੰ ਪਾਕਿਸਤਾਨ ਨੇ ਆਪਣੇ ਵੱਲ ਮਿਲਾਉਣ ਦੀ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਮੈਨੂੰ ਦੇਸ਼ ਦਾ ਹਵਾਲਾ ਦਿੱਤਾ ਗਿਆ। ਮੈਨੂੰ ਇਸਲਾਮ ਦਾ ਹਵਾਲਾ ਦਿੱਤਾ ਗਿਆ। ਮੈਨੂੰ ਕੁਰਾਨ ਦਾ ਹਵਾਲਾ ਦਿੱਤਾ ਗਿਆ, ਪਰ ਮੈਂ ਆਪਣੀ ਮਾਂ ਭੂਮੀ ਨਾਲ ਕੋਈ ਗੱਦਾਰੀ ਨਹੀਂ ਕੀਤੀ, ਕਿਉਂਕਿ ਆਪਣੇ ਕਰਤੱਵ ਤੋਂ ਹੱਟਣਾ ਮੇਰੇ ਧਰਮ ਅਤੇ ਦੇਸ਼ ਦੋਵਾਂ ਦੇ ਲਈ ਇਕ ਬਦਨਾਮੀ ਦੀ ਗੱਲ ਹੁੰਦੀ।
ਰਾਵਲ ਨੇ ਜੋ ਕੋਟ 'ਚ ਲਿਖਿਆ ਉਹ ਡਾ. ਕਲਾਮ ਦਾ ਨਹੀਂ ਹੈ, ਜਿਸ ਨੂੰ ਲੈ ਕੇ ਲੋਕਾਂ ਨੇ ਉਨ੍ਹਾਂ ਦੀ ਖੂਬ ਕਲਾਸ ਲਗਾਈ। ਇਕ ਉਪਭੋਗਤਾ ਨੇ ਲਿਖਿਆ ਕਿ ਗਲਤ ਕੋਟ ਨੂੰ ਪੋਸਟ ਕਰਨ ਦਾ ਕੀਤ ਕਾਰਨ ਸੀ। ਇਕ ਹੋਰ ਉਪਭੋਗਤਾ ਨੇ ਲਿਖਿਆ ਕਿ ਸਾਨੂੰ ਡਾ. ਕਲਾਮ 'ਤੇ ਮਾਣ ਹੈ, ਪਰ ਤੁਸੀਂ ਆਪਣੇ ਏਜੰਡੇ ਨੂੰ ਪ੍ਰਚਾਰ ਕਰਨ ਲਈ ਉਨ੍ਹਾਂ ਦਾ ਉਪਯੋਗ ਕਿਉਂ ਕਰ ਰਹੇ ਹੋ। ਇਸ ਗੱਲ ਦਾ ਸਬੂਤ ਦਿਖਾਓ ਕਿ ਇਹ ਗੱਲ ਉਨ੍ਹਾਂ ਨੇ ਕਿੱਥੇ ਕਹੀ ਸੀ।
ਗਜਬ! ਅੰਬ ਤੋਂ ਤਿਆਰ ਹੋਵੇਗਾ ਮਾਸਾਹਾਰੀ ਭੋਜਨ, ਆਨੰਦ ਉਠਾ ਸਕੋਗੇ ਤੁਸੀਂ
NEXT STORY