ਬਿਹਾਰ— ਪਟਨਾ ਦੀਆਂ ਸੜਕਾਂ 'ਤੇ ਇਸ ਖੂਬਸੂਰਤ ਮਹਿਲਾ ਨੂੰ ਅਕਸਰ ਦੇਖਿਆ ਜਾਂਦਾ ਸੀ। ਸਾੜੀ ਪਹਿਨ, ਲਿਪਸਟਿਕ ਲਗਾ ਕੇ ਠੁਮਕਦੀ ਇਸ ਆਫਤ ਨੂੰ ਦੇਖ ਕਿਸੇ ਨੇ ਵੀ ਉਸ ਦੀ ਹਕੀਕਤ ਦੀ ਕਲਪਨਾ ਤੱਕ ਨਹੀਂ ਕੀਤੀ ਸੀ, ਜੋਕਿ ਹੁਣ ਸਾਹਮਣੇ ਆਈ ਹੈ। ਦਰਅਸਲ ਇਹ ਸ਼ਖਸ ਮਹਿਲਾ ਦਾ ਭੇਸ ਬਦਲ ਕੇ 'ਮੋਨਿਕਾ' ਨਾਂ ਦੇ ਨਾਲ ਲੋਕਾਂ 'ਚ ਕਾਫੀ ਪ੍ਰਸਿੱਧ ਸੀ। ਇਹ ਸ਼ਖਸ ਕਈ ਧੰਦੇ ਚਲਾਉਂਦਾ ਸੀ। 'ਮੋਨਿਕਾ' ਨਾਂ ਦੇ ਨਾਲ ਅਪਰਾਧ ਦੇ ਕਈ ਰੈਕੇਟ ਚਲਾਉਣ ਵਾਲੇ ਸ਼ਾਤਿਰ ਦਾ ਨਾਂ ਅਵਿਨਾਸ਼ ਕੁਮਾਰ ਉਰਫ ਗੋਲਡੀ ਹੈ। ਪਟਨਾ ਦੇ ਮਹੇਂਦਰੂ ਦੇ ਰਾਨੀਘਾਟ ਸਥਿਤ ਉਸ ਦੇ ਦਫਤਰ 'ਚ ਛਾਪੇਮਾਰੀ ਕਰਕੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਦੀ ਹਕੀਕਤ ਸਾਹਮਣੇ ਆਈ। ਗ੍ਰਿਫਤਾਰੀ ਦੇ ਸਮੇਂ ਉਹ ਮੋਨਿਕਾ ਬਣਿਆ ਹੋਇਆ ਸੀ ਅਤੇ ਸ਼ਹਿਰ 'ਚ ਸ਼ਰਾਬ ਸਪਲਾਈ ਕਰਦਾ ਸੀ। ਫਰਜੀ ਆਈ. ਡੀ, ਆਧਾਰ ਕਾਰਡ ਅਤੇ ਸਰਟੀਫਿਕੇਟ ਵੀ ਬਣਾਉਂਦਾ ਸੀ। ਫੇਸਬੁੱਕ 'ਤੇ ਉਸ ਨੇ 'ਮੋਨਿਕਾ ਕੁਮਾਰੀ' ਦੇ ਨਾਂ ਨਾਲ ਪ੍ਰੋਫਾਈਲ ਬਣਾਈ ਹੋਈ ਹੈ। ਉਸ ਦੇ ਮੋਬਾਈਲ ਤੋਂ ਸਮਲਿੰਗੀ ਅਸ਼ਲੀਲ ਵੀਡੀਓਜ਼ ਵੀ ਮਿਲੀਆਂ ਹਨ। ਪੁਲਸ ਨੂੰ ਸ਼ੱਕ ਹੈ ਕਿ ਉਹ ਸੈਕਸ ਰੈਕੇਟ 'ਚ ਵੀ ਸ਼ਾਮਲ ਹੈ।
ਐੱਸ. ਐੱਸ. ਪੀ. ਮਨੂੰ ਮਹਾਰਾਜ ਨੇ ਦੱਸਿਆ ਅਵਿਨਾਸ਼ ਕੁਮਾਰ ਉਰਫ ਗੋਲਡੀ ਉਰਫ ਮੋਨਿਕਾ ਨੂੰ ਜਾਲਸਾਜੀ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮਹਿਲਾ ਦਾ ਰੂਪ ਧਾਰਣ ਕਰਕੇ ਲੋਕਾਂ ਨਾਲ ਫਰਜੀਵਾੜਾ ਕਰਦਾ ਸੀ।
ਮਿਲੀ ਜਾਣਕਾਰੀ ਮੁਤਾਬਕ ਅਵਿਨਾਸ਼ ਦੇ ਤਿੰਨ ਭਰਾ ਹਨ। ਤਿੰਨੋਂ ਦਾ ਵਿਆਹ ਨਹੀਂ ਹੋਇਆ ਸੀ। ਪੁੱਛਗਿੱਛ 'ਚ ਪਤਾ ਲੱਗਾ ਕਿ ਤਿੰਨ ਸਾਲ ਪਹਿਲਾਂ ਉਹ ਕੁਝ ਮਹੀਨਿਆਂ ਲਈ ਗਾਇਬ ਹੋ ਗਿਆ ਸੀ। ਜਦੋਂ ਉਹ ਵਾਪਸ ਆਇਆ ਤਾਂ ਲੜਕੀਆਂ ਦੇ ਕੱਪੜਿਆਂ 'ਚ ਸੀ। ਉਸ ਦਾ ਬਲਦਿਆ ਰੂਪ ਦੇਖ ਕੇ ਉਸ ਦੇ ਭਰਾ ਵੀ ਉਸ ਨੂੰ ਨਾ ਪਛਾਣ ਸਕੇ। ਇਸ ਤੋਂ ਬਾਅਦ ਉਹ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਸਲਵਾਰ-ਸੂਟ ਅਤੇ ਸਾੜੀਆਂ ਪਹਿਨਣ ਲੱਗਾ। ਨੇੜੇ ਦੇ ਲੋਕਾਂ ਨੂੰ ਵੀ ਲੱਗਾ ਕਿ ਅਵਿਨਾਸ਼ ਦੇ ਘਰ ਕੋਈ ਮਹਿਲਾ ਰਹਿੰਦੀ ਹੈ।
ਗੋਲਡੀ ਦੀ ਮੰਨੀਏ ਤਾਂ ਉਹ ਲਗਭਗ 5 ਸਾਲ ਪਹਿਲਾਂ ਤਿਰੂਪਤੀ ਬਾਲਾਜੀ ਗਿਆ ਸੀ, ਜਿੱਥੇ ਉਸ ਨੇ ਦੇਖਿਆ ਕਿ ਲੜਕੇ ਔਰਤਾਂ ਦੇ ਭੇਸ 'ਚ ਪੂਜਾ ਕਰ ਰਹੇ ਸਨ। ਉਨ੍ਹਾਂ ਦਾ ਇਕ ਵੱਖਰਾ ਸਮਾਜ ਹੈ। ਇਸੇ ਤੋਂ ਹੀ ਪ੍ਰਭਾਵਿਤ ਹੋ ਕੇ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਲੱਗਾ। ਐੱਸ. ਐੱਸ. ਪੀ. ਨੇ ਦੱਸਿਆ ਕਿ ਉਹ ਸਕੈਨਿੰਗ ਕਰਕੇ ਮੈਟ੍ਰਿਕ ਸਮੇਤ ਕਈ ਫਰਜ਼ੀ ਸਰਟੀਫਿਕੇਟ ਤਿਆਰ ਕਰਦਾ ਸੀ। ਉਸ ਦੇ ਕੋਲੋਂ ਵੱਖ-ਵੱਖ ਸੰਸਥਾਵਾਂ ਸਮੇਤ ਅਧਿਕਾਰੀਆਂ ਦੀਆਂ ਮੋਹਰਾਂ ਵੀ ਮਿਲੀਆਂ ਹਨ। ਉਸ ਦੇ ਘਰੋਂ ਖਾਲੀ ਅਤੇ 5 ਪੈਕ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ।
ਹੈਦਰਾਬਾਦ 'ਚ ਬਾਰਸ਼ ਨਾਲ ਪ੍ਰਭਾਵਿਤ ਲੋਕਾਂ ਨੂੰ ਜ਼ਰੂਰੀ ਰਾਹਤ ਪਹੁੰਚਾਉਣ ਲਈ ਮੁੱਖ ਮੰਤਰੀ ਨੇ ਦਿੱਤੇ ਆਦੇਸ਼
NEXT STORY