ਭਿਵਾਨੀ- ਇਕ ਪਾਸੇ ਜਿੱਥੇ ਸਮਾਂ ਬਦਲ ਰਿਹਾ ਹੈ ਉਥੇ ਹੀ ਰਿਸ਼ਤਿਆਂ ਦੇ ਮਾਇਨੇ ਵੀ ਬਦਲ ਰਹੇ ਹਨ। ਖੂਨ-ਪਾਣੀ ਇਕ ਹੋ ਰਿਹਾ ਹੈ। ਕਦੇ ਮਾਂ ਨੂੰ ਬੱਚੇ ਦੇ ਦਰਦ 'ਚ ਦਰਦ ਹੁੰਦਾ ਸੀ ਤਾਂ ਬੱਚਾ ਆਪਣੀ ਮਾਂ ਨੂੰ ਦੁਨੀਆ ਦੀ ਸਭ ਤੋਂ ਪਿਆਰੀ ਮਾਂ ਕਹਿੰਦਾ ਸੀ ਪਰ ਹੁਣ ਰਿਸ਼ਤਿਆਂ 'ਚ ਉਹ ਗੱਲ ਨਹੀਂ ਰਹੀ ਹੈ। ਕਦੇ ਮਾਂ ਪਿਆਰ ਦੇ ਨਸ਼ੇ 'ਚ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੰਦੀ ਹੈ ਤਾਂ ਕਦੇ ਬੇਟਾ, ਮਾਂ ਨੂੰ ਆਪਣੇ ਲਾਲਚ 'ਚ ਮਾਰ ਦਿੰਦੇ ਹਾਂ। ਭਿਵਾਨੀ ਦੇ ਦੁਰਜਨਪੁਰ ਪਿੰਡ 'ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ। ਇਕ ਨਸ਼ੇੜੀ ਬੇਟੇ ਨੇ ਪੈਂਸ਼ਨ ਦੇ ਪੈਸੇ ਨਾ ਦੇਣ 'ਤੇ ਮਾਂ ਦੀ ਕੁਹਾੜੀ ਨਾਲ ਵੱਢ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਲਾਸ਼ ਨੂੰ ਮੰਝੀ 'ਤੇ ਹੀ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ। ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਦੀ ਹੈ। ਪੁਲਸ ਮੁਤਾਬਕ ਰਾਜਕੌਰ ਪਤੀ ਦੀ ਮੌਤ ਤੋਂ ਬਾਅਦ ਆਪਣੇ ਬੇਟੇ ਚਾਂਦੀ ਰਾਮ ਉਰਫ ਚਾਂਦ ਸਿੰਘ ਨਾਲ ਰਹਿੰਦੀ ਸੀ। ਚਾਂਦੀ ਰਾਮ ਨਸ਼ੇ ਦਾ ਆਦੀ ਸੀ। ਮਾਂ ਉਸ ਨੂੰ ਰੋਕਦੀ ਸੀ ਪਰ ਉਹ ਇਕ ਵੀ ਨਹੀਂ ਸੁਣਦਾ ਸੀ। ਸ਼ਰਾਬ ਪੀ ਕੇ ਉਹ ਆਪਣੀ ਮਾਂ ਨਾਲ ਝਗੜਾ ਵੀ ਕਰਦਾ ਸੀ।
ਕੁਝ ਦਿਨ ਪਹਿਲਾਂ ਰਾਜਕੌਰ ਨੂੰ ਪੈਂਸ਼ਨ ਮਿਲੀ ਸੀ। ਜਦੋਂ ਚਾਂਦੀ ਰਾਮ ਨੂੰ ਇਸ ਦੀ ਭਨਕ ਲੱਗੀ ਤਾਂ ਉਸ ਨੇ ਆਪਣੀ ਮਾਂ ਤੋਂ ਪੈਸੇ ਮੰਗੇ ਪਰ ਰਾਜਕੌਰ ਨੇ ਦੇਣ ਤੋਂ ਮਨਾ ਕਰ ਦਿੱਤਾ। ਚਾਂਦੀ ਰਾਮ ਉਦੋਂ ਗਾਲਾਂ ਕੱਢ ਕੇ ਘਰੋਂ ਬਾਹਰ ਚਲਾ ਗਿਆ। ਸ਼ੁੱਕਰਵਾਰ ਦੀ ਰਾਤ ਜਦੋਂ ਉਹ ਵਾਪਸ ਆਇਆ ਤਾਂ ਉਦੋਂ ਵੀ ਉਹ ਗੁੱਸੇ ਨਾਲ ਭਰਿਆ ਹੋਇਆ ਸੀ ਅਤੇ ਇਸੇ ਰਜਿੰਸ਼ ਦੇ ਚਲਦਿਆਂ ਉਸ ਨੇ ਆਪਣੀ ਮਾਂ ਨੂੰ ਕੁਹਾੜੀ ਨਾਲ ਵੱਢ ਦਿੱਤਾ, ਜਿਸ ਨਾਲ ਰਾਜਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਚਾਂਦੀ ਰਾਮ ਨੂੰ ਇਸ ਨਾਲ ਵੀ ਸਬਰ ਨਾ ਹੋਇਆ ਤਾਂ ਉਸ ਨੇ ਮਰੀ ਹੋਈ ਮਾਂ 'ਤੇ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ। ਮਾਂ ਨੂੰ ਸਾੜਨ ਤੋਂ ਬਾਅਦ ਖੁਦ ਵੀ ਮੰਝੀ 'ਤੇ ਜਾ ਕੇ ਸੌਂ ਗਿਆ। ਅਗਲੇ ਦਿਨ ਗੁਆਂਢ ਨੇ ਜਦੋਂ ਰਾਜਕੌਰ ਦੀ ਅੱਧਸੜੀ ਲਾਸ਼ ਦੇਖੀ ਤਾਂ ਚਾਂਦੀ ਨੂੰ ਇਸ ਬਾਰੇ ਪੁੱਛਿਆ ਤਾਂ ਉਸ ਨੇ ਆਪਣਾ ਦੋਸ਼ ਕਬੂਲ ਕਰ ਲਿਆ। ਪਿੰਡ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਫਿਲਹਾਲ ਦੋਸ਼ੀ ਫਰਾਰ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਸਹੁਰਾ ਕਰਦਾ ਸੀ ਸ਼ੱਕ, ਨੂੰਹ ਨੇ ਸੜਕ ਵਿਚਕਾਰੇ ਚਾੜਿਆ ਕੁਟਾਪਾ ਤੇ ਫਿਰ...(ਦੇਖੋ ਤਸਵੀਰਾਂ)
NEXT STORY