ਸ਼ਿਮਲਾ— ਹਿਮਾਚਲ ਪ੍ਰਦੇਸ਼ ਭਾਜਪਾ ਚੇਅਰਮੈਨ ਸਤਪਾਲ ਸਿੰਘ ਸੱਤੀ ਨੇ ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ ਵੱਲੋਂ ਦਿੱਤੇ ਗਏ ਬਿਆਨ ਨੂੰ ਰਾਸ਼ਟਰੀ ਹਿੱਤਾਂ ਦੇ ਉਲਟ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰੇਰਨਾ ਨਾਲ ਫੌਜ ਨੇ ਦੁਸ਼ਮਣਾਂ ਨੂੰ ਉਨ੍ਹਾਂ ਦੇ ਘਰ ਜਾ ਕੇ ਮਾਰਿਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਦੇਸ਼ ਦੇ ਮਾਣ-ਸਨਮਾਨ ਨੂੰ ਸਿਰਫ ਕਾਂਗਰਸ ਨੇ ਨੁਕਸਾਨ ਪਹੁੰਚਾਇਆ ਹੈ। ਸੱਤੀ ਨੇ ਇੱਥੇ ਜਾਰੀ ਬਿਆਨ 'ਚ ਕਿਹਾ ਕਿ ਜਦੋਂ ਵੀ ਦੁਨੀਆ ਨਾਲ ਟਕਰਾਉਣ ਦੀ ਗੱਲ ਆਉਂਦੀ ਹੈ ਤਾਂ ਦੇਸ਼ ਦੇ ਸਾਰੇ ਸਿਆਸੀ ਦਲ ਇਕੱਠੇ ਕੇਂਦਰ ਦੀ ਸਰਕਾਰ ਨਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਕਾਂਗਰਸ ਦੇ ਨੇਤਾ ਪੂਰੇ ਦੇਸ਼ 'ਚ ਵੱਖ-ਵੱਖ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਕਸ਼ਮੀਰ ਸਮੱਸਿਆ ਕਾਂਗਰਸ ਪਾਰਟੀ ਦੀ ਹੀ ਦੇਣ ਹੈ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਜੇਕਰ ਸਵ. ਸਰਦਾਰ ਪਟੇਲ ਦੇ ਫੈਸਲੇ ਨੂੰ ਕੇਂਦਰ ਦੀ ਸਾਬਕਾ ਸਰਕਾਰ ਨੇ ਮੰਨ ਲਿਆ ਹੁੰਦਾ ਤਾਂ ਅੱਜ ਮਕਬੂਜ਼ਾ ਕਸ਼ਮੀਰ ਦੀ ਸਮੱਸਿਆ ਸਾਹਮਣੇ ਹੀ ਨਾ ਆਉਂਦੀ। ਉਨ੍ਹਾਂ ਨ ੇਦੋਸ਼ ਲਾਇਆ ਕਿ ਅੱਜ ਜੇਕਰ ਹਜ਼ਾਰਾਂ ਨਾਗਰਿਕ ਅਤੇ ਫੌਜੀ ਹਤਾਹਤ ਹੋਏ ਹਨ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਕਾਂਗਰਸ ਅਗਵਾਈ 'ਤੇ ਆਉਂਦੀ ਹੈ। ਅਜਿਹੇ 'ਚ ਆਨੰਦ ਸ਼ਾਮਲ ਦਾ ਬਿਆਨ ਸ਼ਰਾਰਤਪੂਰਨ ਦਿਖਾਈ ਦਿੰਦਾ ਹੈ। ਪ੍ਰਦੇਸ਼ ਭਾਜਪਾ ਚੇਅਰਮੈਨ ਸਤਪਾਲ ਸੱਤੀ ਨੇ ਦੋਸ਼ ਲਾਇਆ ਕਿ ਭਾਰਤ ਦੇ ਮਾਣ-ਸਨਮਾਨ ਨੂੰ ਵਿਸ਼ਵ ਭਰ 'ਚ ਕਾਂਗਰਸ ਨੇ ਹੀ ਨੁਕਸਾਨ ਪਹੁੰਚਾਇਆ ਅਤੇ ਉਸ 'ਚ ਆਨੰਦ ਸ਼ਰਮਾ ਵੀ ਸ਼ਾਮਲ ਹਨ। ਉਨ੍ਹਾਂ ਨੇ ਕਾਂਗਰਸ ਪਾਰਟੀ 'ਤੇ ਕਸ਼ਮੀਰ ਸਮੱਸਿਆ ਨੂੰ ਜਨਮ ਦੇਣ ਦਾ ਦੋਸ਼ ਲਾਇਆ।
ਅਹਿਮਦਾਬਾਦੀ ਕੁੜੀ 26 ਜਨਵਰੀ ਨੂੰ ਲਾਲ ਚੌਂਕ 'ਚ ਲਹਿਰਾਏਗੀ ਤਿਰੰਗਾ ਝੰਡਾ
NEXT STORY