ਇੰਫਾਲ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਵਿਗਿਆਨੀਆਂ ਨੂੰ ਕਿਹਾ ਕਿ ਉਹ ਆਮ ਲੋਕਾਂ ਦੇ ਫਾਇਦੇ ਲਈ ਖੋਜ ਕਰਨ। ਉਨ੍ਹਾਂ ਨੇ ਕਿਹਾ ਕਿ ਆਰ.ਐਂਡ ਡੀ ਨੂੰ ਰਾਸ਼ਟਰ ਦੇ ਵਿਕਾਸ ਲਈ ਖੋਜ ਦੇ ਰੂਪ 'ਚ ਮੁੜ ਪਰਿਭਾਸ਼ਿਤ ਕਰਨ ਦਾ ਇਹ ਸਹੀ ਸਮਾਂ ਹੈ। ਇੱਥੇ 105ਵੀਂ ਭਾਰਤੀ ਵਿਗਿਆਨ ਕਾਂਗਰਸ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਖੁਸ਼ਹਾਲ ਪਰੰਪਰਾ ਰਹੀ ਹੈ ਅਤੇ ਖੋਜ ਅਤੇ ਵਿਗਿਆਨ ਤਕਨਾਲੋਜੀ ਦੇ ਇਸਤੇਮਾਲ ਦਾ ਲੰਬਾ ਇਤਿਹਾਸ ਰਿਹਾ ਹੈ। ਉਨ੍ਹਾਂ ਨੇ ਵਿਗਿਆਨੀ ਭਾਈਚਾਰੇ ਤੋਂ ਆਪਣੇ ਖੋਜ ਦਾ ਵਿਸਥਾਰ ਕਰਨ ਦੀ ਅਪੀਲ ਕੀਤੀ ਅਤੇ ਕਿਹਾ,''ਇਸ ਖੇਤਰ 'ਚ ਮੋਹਰੀ ਦੇਸ਼ਾਂ ਦਰਮਿਆਨ ਆਪਣੀ ਸਹੀ ਸਥਾਨ ਦਾ ਫਿਰ ਤੋਂ ਦਾਅਵਾ ਕਰਨ ਦਾ ਇਹ ਸਹੀ ਸਮਾਂ ਹੈ।'' ਮੋਦੀ ਨੇ ਕਿਹਾ ਕਿ ਰਾਸ਼ਟਰ ਦੀ ਖੁਸ਼ਹਾਲੀ ਅਤੇ ਵਿਕਾਸ ਲਈ ਅਹਿਮ ਤਕਨਾਲੋਜੀਆਂ ਨੂੰ ਭਵਿੱਖ 'ਚ ਲਾਗੂ ਕਰਨ ਲਈ ਦੇਸ਼ ਨੂੰ ਤਿਆਰ ਰਹਿਣਾ ਚਾਹੀਦਾ।
ਮੋਦੀ ਦੇ ਸੰਬੋਧਨ ਦੇ ਮੁੱਖ ਅੰਸ਼
1- ਤਕਨਾਲੋਜੀ ਸਿੱਖਿਆ, ਸਿਹਤ ਦੇਖਭਾਲ ਅਤੇ ਬੈਂਕਿੰਗ ਸੇਵਾ ਦੀ ਨਾਗਰਿਕਾਂ ਤੱਕ ਜ਼ਿਆਦਾ ਪਹੁੰਚ ਹਾਸਲ ਕਰਨ 'ਚ ਮਦਦ ਦੇਵੇਗੀ।
2- ਅੱਜ ਇਸ ਗੱਲ ਦੀ ਲੋੜ ਹੈ ਕਿ ਆਪਣੀਆਂ ਵਿਗਿਆਨੀ ਉਪਲੱਬਧੀਆਂ ਨੂੰ ਸਮਾਜ ਤੱਕ ਪਹੁੰਚਾਇਆ ਜਾਵੇ। ਇਸ ਨਾਲ ਨੌਜਵਾਨਾਂ ਦਾ ਵਿਗਿਆਨੀ ਮਿਜਾਜ ਬਣੇਗਾ।
3- ਸਾਨੂੰ ਆਪਣੀ ਸੰਸਥਾ ਅਤੇ ਪ੍ਰਯੋਗਸ਼ਾਲਾਵਾਂ ਆਪਣੇ ਬੱਚਿਆਂ ਨੂੰ ਖੋਲ੍ਹਣੀਆਂ ਹੋਣਗੀਆਂ। ਮੈਂ ਵਿਗਿਆਨੀਆਂ ਨੂੰ ਅਪੀਲ ਕਰਦਾ ਹਾਂ ਕਿ ਸਕੂਲੀ ਬੱਚਿਆਂ ਨਾਲ ਗੱਲਬਾਤ ਕਾਇਮ ਕਰਨ ਲਈ ਉਹ ਕੋਈ ਤੰਤਰ ਵਿਕਸਿਤ ਕਰਨ।''
4- ਨੌਜਵਾਨਾਂ 'ਚ ਵਿਗਿਆਨੀ ਚਿੰਤਨ ਵਿਕਸਿਤ ਕਰਨ ਲਈ ਪ੍ਰਧਾਨ ਮੰਤਰੀ ਨੇ ਵਿਗਿਆਨੀਆਂ ਤੋਂ ਵਿਅਕਤੀਗੱਤ ਅਪੀਲ ਕੀਤੀ ਕਿ ਉਹ ਜਮਾਤ 9ਵੀਂ ਤੋਂ 12ਵੀਂ ਜਮਾਤ ਦੇ 100 ਵਿਦਿਆਰਥੀਆਂ ਨਾਲ ਸਾਲਾਨਾ 100 ਘੰਟੇ ਬਿਤਾਉਣ ਅਤੇ ਉਨ੍ਹਾਂ ਨਾਲ ਵਿਗਿਆਨ ਅਤੇ ਤਕਨਾਲੋਜੀ 'ਤੇ ਚਰਚਾ ਕਰਨ।
5- 2022 ਤੱਕ 100 ਗੀਗਾਵਾਟ ਦੀ ਸਮਰੱਥਾ ਦੀ ਸਥਾਪਤ ਸੌਰ ਊਰਜਾ ਦਾ ਟੀਚਾ ਤੈਅ ਕੀਤਾ।
6- ਬਾਜ਼ਾਰ 'ਚ ਫਿਲਹਾਲ ਉਪਲੱਬਧ ਸੋਲਰ ਮਾਡਿਊਲ ਦੀ ਸਮਰੱਥਾ ਕਰੀਬ 17-18 ਫੀਸਦੀ ਹੈ। ਕੀ ਸਾਡੇ ਵਿਗਿਆਨੀ ਅਤੇ ਕਿਫਾਇਤੀ ਸੋਲਰ ਮਾਡਿਊਲ ਵਿਕਸਿਤ ਕਰਨ ਦੀ ਚੁਣੌਤੀ ਸਵੀਕਾਰ ਕਰਨਗੇ, ਜਿਸ ਨੂੰ ਸਾਮਾਨ ਲਾਗਤ 'ਤੇ ਭਾਰਤ 'ਚ ਹੀ ਬਣਾਇਆ ਜਾ ਸਕੇ।''
ਹੁਣ ਚੋਣਾਂ ਹੋਈਆਂ ਤਾਂ ਯੂ. ਪੀ. 'ਚ ਭਾਜਪਾ 28 ਸੀਟਾਂ 'ਤੇ ਸਿਮਟੇਗੀ
NEXT STORY