ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮਨਾਥ ਕੋਵਿੰਦ ਨੂੰ ਰਾਸ਼ਟਰਪਤੀ ਚੋਣਾਂ ਦੀ ਜਿੱਤ 'ਤੇ ਵਧਾਈ ਦਿੰਦੇ ਹੋਏ 2 ਤਸਵੀਰਾਂ ਪੋਸਟ ਕੀਤੀ, ਜਿਸ 'ਚੋਂ ਇਕ ਅੱਜ ਤੋਂ 20 ਸਾਲ ਦੀ ਸੀ, ਜਦੋਂ ਕਿ ਇਕ ਮੌਜੂਦਾ ਸਮੇਂ ਦੀ। ਇਨ੍ਹਾਂ ਦੋਹਾਂ ਫੋਟੋਆਂ 'ਚ ਪ੍ਰਧਾਨ ਮੰਤਰੀ ਕੋਵਿੰਦ ਨਾਲ ਖੱਬੇ ਪਾਸੇ ਖੜ੍ਹੇ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਲਿਖਿਆ ਰਾਸ਼ਟਰਪਤੀ ਦੇ ਅਹੁਦੇ ਤੋਂ ਹਮੇਸ਼ਾ ਤੁਹਾਨੂੰ ਵਿਸ਼ੇਸ਼ ਅਧਿਕਾਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕੋਵਿੰਦ ਨਾਲ ਹੀ ਮੀਰਾ ਕੁਮਾਰ ਨੂੰ ਵੀ ਟਵੀਟ ਕਰ ਕੇ ਉਨ੍ਹਾਂ ਦੇ ਕੈਂਪਨ ਲਈ ਵਧਾਈ ਸੰਦੇਸ਼ ਭੇਜਿਆ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਰਾਮਨਾਥ ਕੋਵਿੰਦ ਨੂੰ ਸੰਸਦ ਮੈਂਬਰਾਂ ਅਤੇ ਵੱਖ-ਵੱਖ ਰਾਜਾਂ ਵੱਲੋਂ ਮਿਲੇ ਵਿਆਪਕ ਸਮਰਥਨ ਤੋਂ ਬਹੁਤ ਖੁਸ਼ੀ ਹੋਈ।
ਰਾਮਨਾਥ ਕੋਵਿੰਦ ਨੂੰ ਦੇਸ਼ ਦੇ 14ਵੇਂ ਰਾਸ਼ਟਰਪਤੀ ਚੁਣੇ ਜਾਣ 'ਤੇ ਸਾਰੇ ਸਿਆਸੀ ਦਿੱਗਜ ਉਨ੍ਹਾਂ ਨੂੰ ਵਧਾਈ ਸੰਦੇਸ਼ ਭੇਜ ਰਹੇ ਹਨ। ਇਸੇ ਕੜੀ 'ਚ ਭਾਜਪਾ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਉਨ੍ਹੰ ਨੂੰ ਜਿੱਤ ਲਈ ਵਧਾਈ ਦਿੱਤੀ ਹੈ। ਸ਼ਾਹ ਨੇ ਕਿਹਾ ਕਿ 2017 ਦੀਆਂ ਰਾਸ਼ਟਰਪਤੀ ਚੋਣਾਂ 'ਚ ਜ਼ੋਰਦਾਰ ਜਿੱਤ ਲਈ ਕੋਵਿੰਦ ਲਈ ਵਧਾਈ, ਉਨ੍ਹਾਂ ਦੀ ਜਿੱਤ ਅਸਲ 'ਚ ਇਤਿਹਾਸਕ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੋਟਾਂ ਦੀ ਗਿਣਤੀ ਦੇ ਸਮੇਂ ਹੀ ਦੁਪਹਿਰ ਕਰੀਬ 3 ਵਜੇ ਹੀ ਰੁਝਾਨਾਂ ਨੂੰ ਦੇਖ ਕੇ ਟਵਿੱਟਰ 'ਤੇ ਰਾਮਨਾਥ ਕੋਵਿੰਦ ਨੂੰ ਅਗਲੇ ਰਾਸ਼ਟਰਪਤੀ ਬਣਨ ਦੀ ਵਧਾਈ ਦੇ ਦਿੱਤੀ। ਆਪਣੇ ਟਵੀਟ 'ਚ ਉਨ੍ਹਾਂ ਨੇ ਲਿਖਿਆ ਕਿ ਰਾਮਨਾਥ ਕੋਵਿੰਦ ਜੀ ਨੂੰ ਵਧਾਈ, ਜੋ ਸਾਡੇ ਅਗਲੇ ਰਾਸ਼ਟਰਪਤੀ ਬਣਨ ਵਾਲੇ ਹਨ।
500 ਰੁਪਏ ਦਾ ਨੋਟ ਸੁੱਟ ਕੇ ਲੁੱਟੇ 43 ਲੱਖ ਰੁਪਏ, ਜਾਣੋ ਮਾਮਲਾ
NEXT STORY