ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਪ੍ਰੋਗਰਾਮ 'ਮਨ ਕੀ ਬਾਤ' ਦੇ ਤਿੰਨ ਸਾਲ ਪੂਰੇ ਹੋ ਗਏ ਹਨ ਅਤੇ ਇਹ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਅਤੇ ਅਨੁਭੂਤੀ (ਸਮਝ) ਦੀ ਯਾਤਰਾ ਰਹੀ ਹੈ। ਸ਼੍ਰੀ ਮੋਦੀ ਨੇ ਆਕਾਸ਼ਵਾਣੀ 'ਤੇ ਆਪਣੇ ਮਹੀਨਾਵਾਰ ਪ੍ਰੋਗਰਾਮ 'ਮਨ ਕੀ ਬਾਤ' 'ਚ ਕਿਹਾ ਕਿ ਉਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਹਮੇਸ਼ਾ ਰਾਜਨੀਤੀ ਦੇ ਰੰਗ ਤੋਂ ਦੂਰ ਰੱਖਿਆ ਹੈ ਅਤੇ ਇਸ 'ਚ ਆਮ ਜਨਤਾ ਨੂੰ ਕੇਂਦਰ 'ਚ ਰੱਖਦੇ ਹੋਏ ਸਥਿਰ ਮਨ ਨਾਲ ਉਨ੍ਹਾਂ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਨਾਲ ਉਨ੍ਹਾਂ ਨੂੰ ਦੇਸ਼ ਦੇ ਆਮ ਮਨੁੱਖ ਦੇ ਭਾਵਾਂ ਨੂੰ ਸਮਝਣ ਦਾ ਜੋ ਮੌਕਾ ਮਿਲਿਆ ਹੈ ਅਤੇ ਇਸ ਲਈ ਉਹ ਦੇਸ਼ ਵਾਸੀਆਂ ਦੇ ਬਹੁਤ ਆਭਾਰੀ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ 'ਮਨ ਕੀ ਬਾਤ' ਦੇ ਤਿੰਨ ਸਾਲ ਪੂਰਾ ਹੋਣ ਤੋਂ ਬਾਅਦ ਸਮਾਜ ਵਿਗਿਆਨੀ, ਯੂਨੀਵਰਸਿਟੀ, ਸੋਧਕਰਤਾ ਅਤੇ ਮੀਡੀਆ ਮਾਹਰਾਂ ਨੂੰ ਇਸ ਦਾ ਵਿਸ਼ਲੇਸ਼ਣ ਕਰ ਕੇ ਦੇਖਣਾ ਚਾਹੀਦਾ ਹੈ ਕਿ ਇਸ 'ਚ ਕੀ ਗੁਣ ਦੋਸ਼ ਰਹੇ ਅਤੇ ਇਹ ਵਿਚਾਰ ਭਵਿੱਖ 'ਮਨ ਕੀ ਬਾਤ' ਲਈ ਵੀ ਵਧ ਉਪਯੋਗੀ ਹੋਵੇਗਾ ਅਤੇ ਇਸ ਨਾਲ ਇਕ ਨਵੀਂ ਚੇਤਨਾ ਅਤੇ ਊਰਜਾ ਮਿਲੇਗੀ।
ਉਨ੍ਹਾਂ ਨੇ ਕਿਹਾ ਕਿ 'ਮਨ ਕੀ ਬਾਤ' ਦੀ 36ਵੀਂ ਲੜੀ ਹੈ ਅਤੇ ਇਸ ਰਾਹੀਂ ਉਨ੍ਹਾਂ ਨੂੰ ਲੋਕਾਂ ਦੀਆਂ ਭਾਵਨਾਵਾਂ, ਇੱਛਾਵਾਂ ਅਤੇ ਸ਼ਿਕਾਇਤਾਂ ਨੂੰ ਸਮਝਣ ਦਾ ਇਕ ਮੌਕਾ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦੇ 'ਮਨ ਕੀ ਬਾਤ' ਨਹੀਂ ਹੈ ਸਗੋਂ ਇਹ ਦੇਸ਼ਵਾਸੀਆਂ ਦੇ ਮਨ, ਉਨ੍ਹਾਂ ਦੇ ਭਾਵ ਅਤੇ ਉਨ੍ਹਾਂ ਦੀਆਂ ਆਸ਼ਾਵਾਂ ਨਾਲ ਜੁੜੀ ਹੋਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਉਨ੍ਹਾਂ ਨੂੰ ਕਈ ਜਾਣਕਾਰੀਆਂ ਅਤੇ ਸੂਚਨਾਵਾਂ ਪ੍ਰਾਪਤ ਹੁੰਦੀਆਂ ਹਨ, ਜਿਨ੍ਹਾਂ 'ਚੋਂ ਕੁਝ ਪ੍ਰੇਰਨਾ ਦੇਣ ਵਾਲੀਆਂ ਹੁੰਦੀਆਂ ਹਨ ਤਾਂ ਕਈ ਸਰਕਾਰ 'ਚ ਸੁਧਾਰ ਲਈ ਹੁੰਦੀਆਂ ਹਨ। ਕਿਤੇ ਵਿਅਕਤੀਗਤ ਸ਼ਿਕਾਇਤ ਹੁੰਦੀ ਹੈ ਤਾਂ ਕਿਤੇ ਸਮੂਹਕ ਸਮੱਸਿਆ 'ਤੇ ਧਿਆਨ ਆਕਰਸ਼ਤ ਕੀਤਾ ਜਾਂਦਾ ਹੈ।
ਮੋਦੀ ਦੇ ਪ੍ਰੋਗਰਾਮ ਦੀਆਂ ਖਾਸ ਗੱਲਾਂ
ਖਾਦੀ ਕੱਪੜੇ ਨਹੀਂ ਸਗੋਂ ਵਿਚਾਰ ਹੈ ਅਤੇ ਇਸ ਨਾਲ ਗਰੀਬਾਂ ਨੂੰ ਰੋਜ਼ਗਾਰ ਮਿਲਦਾ ਹੈ। ਹੋਰ ਕੱਪੜਿਆਂ ਦੀ ਤਰ੍ਹਾਂ ਖਾਦੀ ਨੂੰ ਵੀ ਅਪਣਾਇਆ ਜਾਣਾ ਚਾਹੀਦਾ, ਫਿਰ ਭਾਵੇਂ ਉਹ ਖਾਦੀ ਦੀ ਚਾਦਰ ਹੋਵੇ, ਰੂਮਾਲ ਜਾਂ ਪਰਦੇ।
2 ਅਕਤੂਬਰ ਤੋਂ ਖਾਦੀ ਦੀ ਖਰੀਦ 'ਚ ਰਿਆਇਤ ਦਿੱਤੀ ਜਾਂਦੀ ਹੈ। ਖਾਦੀ ਦੇ ਪ੍ਰਤੀ ਇਸ ਭਾਵ ਨੂੰ ਲੈ ਕੇ ਕੰਮ ਕੀਤਾ ਜਾਣਾ ਚਾਹੀਦਾ ਕਿ ਉਸ ਦੀ ਖਰੀਦ ਕਰ ਕੇ ਗਰੀਬ ਦੇ ਘਰ 'ਚ ਦੀਵਾਲੀ ਦਾ ਦੀਵਾ ਜਗੇ।
ਸਵੱਛਤਾ ਮੁਹਿੰਮ ਇਕ ਅੰਦੋਲਨ ਦਾ ਰੂਪ ਲੈ ਰਿਹਾ ਹੈ, ਜਿਸ ਨੂੰ ਹਰ ਕਿਸੇ ਨੇ ਸੰਕਲਪ ਨਾਲ ਸਿੱਧੀ ਦੇ ਪ੍ਰਣ ਨਾਲ ਅੱਗੇ ਵਧਾਇਆ ਹੈ ਅਤੇ ਸਵੱਛਤਾ ਹੀ ਸੇਵਾ ਪੰਦਰਵਾੜੇ ਦੇ ਪਹਿਲੇ ਚਾਰ ਦਿਨਾਂ 'ਚ ਹੀ 75 ਲੱਖ ਲੋਕਾਂ ਨੇ ਪਹਿਲ ਨੂੰ ਅੱਗੇ ਵਧਾਇਆ ਹੈ।
ਸ਼੍ਰੀਨਗਰ ਦੇ ਬਿਲਾਲ ਡਾਰ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਸ਼੍ਰੀਨਗਰ ਨਗਰ ਨਿਗਮ ਨੇ ਉਨ੍ਹਾਂ ਨੂੰ ਆਪਣਾ ਬਰਾਂਡ ਅੰਬੈਸਡਰ ਬਣਾਇਆ ਹੈ, ਇਸ ਤੋਂ ਪਤਾ ਲੱਗਦਾ ਹੈ ਕਿ ਸਵੱਛਤਾ ਦਾ ਅੰਬੈਸਡਰ ਸਿਰਫ ਖਿਡਾਰੀ ਅਤੇ ਅਭਿਨੇਤਾ ਹੀ ਨਹੀਂ ਹੋ ਸਕਦੇ। ਬਿਲਾਲ ਡਾਰ ਵੀ ਵਧਾਈ ਦੇ ਪਾਤਰ ਹਨ, ਜੋ ਸਫ਼ਾਈ ਵਰਗਾ ਇਕ ਮਹਾਨ ਕੰਮ ਕਰਦ ਰਹੇ ਹਨ।
ਅਕਤੂਬਰ ਮਹੀਨਾ ਮਹਾਪੁਰਸ਼ਾਂ ਦਾ ਹੈ। ਦੇਸ਼ ਲਈ ਉਨ੍ਹਾਂ ਨੇ ਕਸ਼ਟ ਝੱਲੇ ਹਨ। ਮਹਾਤਮਾ ਗਾਂਧੀ, ਲਾਲ ਬਹਾਦਰ ਛਾਤਰੀ, ਨਾਨਾਜੀ ਦੇਸ਼ਮੁੱਖ, ਸਰਦਾਰ ਵਲੱਭ ਭਾਈ ਪਟੇਲ, ਦੀਨਦਿਆਲ ਉਪਾਧਿਆਏ ਨੂੰ ਯਾਦ ਕਰਨ ਦਾ ਮਹੀਨਾ ਹੈ। ਸਾਰੇ ਮਹਾਪੁਰਸ਼ਾਂ ਨੇ ਦੇਸ਼ ਲਈ ਆਪਣਾ ਸਭ ਕੁਝ ਤਿਆਗ ਦਿੱਤਾ। ਆਜ਼ਾਦੀ ਲਈ ਲੋਕਾਂ ਨੇ ਆਪਣਾ ਬਲੀਦਾਨ ਦਿੱਤਾ । ਮੋਦੀ ਨੇ ਕਿਹਾ ਕਿ ਅਗਲੇ ਮਹੀਨੇ ਮਨ ਕੀ ਬਾਤ ਪ੍ਰੋਗਰਾਮ 'ਚ ਸਰਦਾਰ ਵਲੱਭ ਭਾਈ ਪਟੇਲ ਦਾ ਜ਼ਿਕਰ ਕਰਨਗੇ। 31 ਅਕਤੂਬਰ ਨੂੰ ਰਨ ਫਾਰ ਯੂਨਿਟੀ ਲਈ ਲੌਹ ਪੁਰਸ਼ ਦੀ ਤਰ੍ਹਾਂ ਬਣਨ ਲਈ ਬਹੁਤ ਜ਼ਰੂਰੀ ਹੈ। ਹੋਰ ਰਾਜਾਂ ਦੇ 7 ਮੁੱਖ ਸੈਰ-ਸਪਾਟਾ ਸਥਾਨਾਂ ਬਾਰੇ ਨਰਿੰਦਰ ਮੋਦੀ ਐਪ ਅਤੇ ਕਈ ਹੋਰ ਸਾਈਟਾਂ 'ਤੇ ਜ਼ਰੂਰ ਲਿਖੋ। ਦੇਸ਼ 'ਚ ਹੋ ਰਹੇ ਫੀਫਾ ਅੰਡਰ-17 ਵਰਲਡ ਕੱਪ ਦੇ ਆਯੋਜਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਾ ਵਿਸ਼ਵ ਸਾਡੇ ਇੱਥੇ ਖੇਡਣ ਆ ਰਿਹਾ ਹੈ, ਆਓ ਅਸੀਂ ਵੀ ਇਸ ਖੇਡ 'ਚ ਜੁਟ ਜਾਈਏ।
ਕਸ਼ਮੀਰ ਦੇ ਕਾਲਜਾਂ 'ਚ ਵੀ ਸਿਖਾਇਆ ਜਾ ਰਿਹਾ ਹੈ ਅੱਤਵਾਦੀ ਬਣਨ ਦਾ ਤਰੀਕਾ
NEXT STORY