ਨਵੀਂ ਦਿੱਲੀ— ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਲਈ ਆਉਣ ਵਾਲੇ ਦਿਨ ਮੁਸ਼ਕਿਲ ਭਰੇ ਹੋ ਸਕਦੇ ਹਨ। ਇਸ ਵਿੱਤੀ ਸਾਲ ਦੇ ਅਖੀਰ 'ਚ ਬੈਂਕ ਨੂੰ ਕਾਫੀ ਨੁਕਸਾਨ ਚੁਕਾਉਣਾ ਪੈ ਸਕਦਾ ਹੈ। ਨੁਕਸਾਨ ਦੀ ਭਰਪਾਈ ਲਈ ਬੈਂਕ ਨੇ ਜੋ ਬੀਮਾ ਲਿਆ ਹੈ, ਉਹ ਰਕਮ ਬਹੁਤ ਹੀ ਘੱਟ ਹੈ।
ਪੀ. ਐੱਨ. ਬੀ. ਨੇ ਕਰਮਚਾਰੀ ਜ਼ਰੀਏ ਹੋਣ ਵਾਲੇ ਫਰਾਡ ਲਈ ਜੋ ਬੀਮਾ ਕਵਰ ਲਿਆ ਹੈ, ਉਸ ਨਾਲ ਇਸ ਘੋਟਾਲੇ ਦੀ ਸਿਰਫ 0.70 ਫੀਸਦੀ ਹੀ ਭਰਪਾਈ ਹੋਵੇਗੀ। ਪੀ. ਐੱਨ. ਬੀ. 'ਚ 11,300 ਕਰੋੜ ਦਾ ਫਰਾਡ ਸਾਹਮਣੇ ਆਇਆ ਹੈ। ਬੈਂਕ ਨੇ ਸਿਰਫ 2 ਕਰੋੜ ਰੁਪਏ ਦਾ ਕਵਰ ਲਿਆ ਹੈ। ਬੈਂਕ ਨੇ ਫਿਲਹਾਲ ਇਸ ਤਰ੍ਹਾਂ ਦੇ ਫਰਾਡ ਨਾਲ ਹੋਣ ਵਾਲੇ ਵੱਡੇ ਨੁਕਸਾਨ ਲਈ ਕਿਸੇ ਤਰ੍ਹਾਂ ਦਾ ਬੀਮਾ ਕਵਰ ਨਹੀਂ ਲੈ ਕੇ ਰੱਖਿਆ ਹੈ।
ਭਾਰਤ ਫੇਰੀ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਟਰੂਡੋ
NEXT STORY