ਨਵੀਂ ਦਿੱਲੀ— ਮੱਧ-ਪ੍ਰਦੇਸ਼ ਦੇ ਛਤਰਪੁਰ 'ਚ ਇਕ ਗਰਭਵਤੀ ਮਹਿਲਾ ਨੂੰ 6 ਕਿਲੋਮੀਟਰ ਦਾ ਰਸਤਾ ਪੈਦਲ ਚੱਲ ਕੇ ਤੈਅ ਕਰਨਾ ਪਿਆ। ਪੈਦਲ ਰਸਤਾ ਤੈਅ ਕਰਨ ਤੋਂ ਬਾਅਦ ਉਹ ਬੜੀ ਹੀ ਮੁਸ਼ਕਿਲ ਹਸਪਤਾਲ ਪਹੁੰਚ ਸਕੀ। ਇਹ ਮਾਮਲਾ ਜਨਪਦ ਖੇਤਰ ਦੀ ਪਿੰਡ ਪੰਚਾਇਤ ਸਰਕਨਾ ਦਾ ਹੈ, ਜਿੱਥੇ ਸੜਕ ਦੀ ਖਰਾਬ ਹਾਲਤ ਹੋਣ ਕਾਰਨ ਗਰਭਵਤੀ ਮਹਿਲਾ ਲਈ ਮੌਕੇ 'ਤੇ ਐਂਬੂਲੈਂਸ ਨਾ ਪਹੁੰਚ ਸਕੀ। ਇਸ ਤੋਂ ਬਾਅਦ ਮਹਿਲਾ ਨੇ 6 ਕਿਲੋਮੀਟਰ ਤੱਕ ਪੈਦਲ ਰਸਤਾ ਤੈਅ ਕੀਤਾ ਅਤੇ ਫਿਰ ਇਕ ਆਟੋ ਦੀ ਮਦਦ ਨਾਲ ਹਸਪਤਾਲ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਹਾਲ ਹੀ 'ਚ ਹੋਈ ਬਾਰਸ਼ ਦੇ ਚਲਦਿਆਂ ਇਹ ਰਸਤਾ ਤਲਾਬ ਦਾ ਰੂਪ ਲੈ ਚੁੱਕਾ ਹੈ। ਅਜਿਹੀ ਸਥਿਤੀ 'ਚ ਪਿੰਡ ਵਾਲਿਆਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਵੀ ਨਸੀਬ ਨਾ ਹੋ ਪਾ ਰਿਹਾ ਹੈ।
ਪਿਛੜੀ ਜਾਤੀ ਹੋਣ ਕਾਰਨ ਮਿਲੀ ਸਜ਼ਾ, ਤਾਲਾਬ 'ਚੋਂ ਲਾਸ਼ ਨੂੰ ਲਿਜਾਉਣ ਲਈ ਹੋਏ ਮਜ਼ਬੂਰ
NEXT STORY