ਲਖਨਊ - ਲਖਨਊ ਸਥਿਤ ਆਰ. ਟੀ. ਆਈ. ਐਕਟੀਵਿਸਟ ਨੂਤਨ ਠਾਕੁਰ ਕੋਲੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੇ 4 ਸਾਲ ਦੌਰਾਨ ਰਾਸ਼ਟਰਪਤੀ ਦੇ ਸੁਰੱਖਿਆ ਮੁਲਾਜ਼ਮਾਂ 'ਤੇ ਕੁਲ ਮਿਲਾ ਕੇ 155.4 ਕਰੋੜ ਰੁਪਏ ਖਰਚ ਹੋਏ। ਇਸ ਵਿਚ ਉਨ੍ਹਾਂ ਦੀ ਤਨਖਾਹ ਵੀ ਸ਼ਾਮਲ ਹੈ। ਵਿੱਤੀ ਸਾਲ 2014-15 ਵਿਚ 38.17 ਕਰੋੜ ਰੁਪਏ, 2015-16 ਵਿਚ 41.77 ਕਰੋੜ ਰੁਪਏ, 2016-17 'ਚ 48.35 ਕਰੋੜ ਰੁਪਏ ਅਤੇ 2017-18 'ਚ ਹੁਣ ਤਕ 27.11 ਕਰੋੜ ਰੁਪਏ ਖਰਚ ਹੋਏ।
ਉਕਤ 4 ਸਾਲਾਂ ਦੌਰਾਨ ਰਾਸ਼ਟਰਪਤੀ ਦੇ ਸੁਰੱਖਿਆ ਮੁਲਾਜ਼ਮਾਂ ਦੀ ਮੂਵਮੈਂਟ ਲਈ ਲੱਗੀਆਂ ਮੋਟਰ-ਗੱਡੀਆਂ ਦੀ ਸੇਵਾ-ਸੰਭਾਲ 'ਤੇ 64.9 ਲੱਖ ਰੁਪਏ ਖਰਚ ਆਏ। ਇਸ ਵਿਚੋਂ 2014-15 ਵਿਚ 15.5 ਲੱਖ, 2015-16 'ਚ 20 ਲੱਖ, 2016-17 'ਚ 21.8 ਲੱਖ ਅਤੇ 2017-18 'ਚ ਹੁਣ ਤਕ 7.5 ਲੱਖ ਰੁਪਏ ਖਰਚ ਹੋਏ ਹਨ। ਇਨ੍ਹਾਂ ਵਿਚ ਮੋਟਰ-ਗੱਡੀਆਂ ਲਈ ਵਰਤੇ ਗਏ ਪੈਟਰੋਲ ਤੇ ਡੀਜ਼ਲ ਦਾ ਖਰਚਾ ਸ਼ਾਮਲ ਨਹੀਂ ਹੈ ਕਿਉਂਕਿ ਇਸ ਨੂੰ ਸਰਕਾਰੀ ਪੈਟਰੋਲ ਪੰਪਾਂ ਤੋਂ ਪੁਆਇਆ ਜਾਂਦਾ ਹੈ।
ਪੁਲਵਾਮਾ 'ਚ ਅੱਤਵਾਦੀਆਂ ਨੇ ਪੀ. ਡੀ. ਪੀ. ਦੇ ਘਰ 'ਤੇ ਕੀਤਾ ਹਮਲਾ
NEXT STORY