ਨਵੀ ਦਿੱਲੀ— ਦੇਸ਼ ਦੀ ਰਾਜਨੀਤੀ 'ਚ ਵਿਵਾਦ ਅਤੇ ਗੱਲਾਂ ਕਰਨ ਵਾਲੀ ਆਮ ਆਦਮੀ ਪਾਰਟੀ ਰਾਸ਼ਟਰਪਤੀ 'ਚ ਕਿੱਥੇ ਹੈ, ਇਸ ਨੂੰ ਲੈ ਕੇ ਵੱਡੇ ਸਵਾਲ ਕੀਤੇ ਜਾ ਰਹੇ ਹਨ। ਆਪ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਆਪ ਸੰਯੋਜਕ ਅਰਵਿੰਦ ਕੇਜਰੀਵਾਲ 'ਤੇ ਤੰਜ ਕੱਸਦੇ ਹੋਏ ਸਵਾਲ ਕੀਤਾ।
ਦੱਸ ਦਈਏ ਕਿ ਰਾਸ਼ਟਰਪਤੀ ਚੋਣਾਂ ਦੇ ਮੁੱਦੇ ਨੂੰ ਲੈ ਕੇ ਸਾਰੀਆਂ ਪਾਰਟੀਆਂ ਦਿੱਲੀ ਪਹੁੰਚੀਆਂ ਹੋਈਆਂ ਹਨ। ਉਥੇ ਹੀ ਅਜਿਹੇ 'ਚ ਦਿੱਲੀ ਦੀ ਸੱਤਾ 'ਤੇ ਕਾਬਜ਼ ਆਮ ਆਦਮੀ ਪਾਰਟੀ ਹੀ ਇਸ ਰਾਸ਼ਟਰਪਤੀ ਚੋਣਾਂ 'ਚ ਕਿਤੇ ਨਜ਼ਰ ਨਹੀਂ ਆ ਰਹੀ ਹੈ। 'ਆਪ' ਨਾ ਤਾਂ ਵਿਰੋਧੀ ਧਿਰ 'ਚ ਨਜ਼ਰ ਆ ਰਹੀ ਹੈ ਅਤੇ ਨਾ ਹੀ ਸੱਤਾਧਾਰੀ ਪਾਰਟੀ ਨੇ ਨੇੜਲਿਆਂ 'ਚ। ਅਜਿਹੇ 'ਚ ਦਿੱਲੀ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਆਪ ਸੰਯੋਜਕ 'ਤੇ ਚੁਟਕੀ ਲੈਂਦੇ ਹੋਏ ਸਵਾਲ ਕੀਤਾ ਕਿ ਹਰ ਜਗ੍ਹਾ ਅੱਗੇ ਰਹਿਣ ਵਾਲੀ ਆਪ ਅਤੇ ਮੁਖੀ ਅਰਵਿੰਦ ਕੇਜਰੀਵਾਲ ਖਾਮੋਸ਼ ਕਿਉਂ ਹਨ ਕੀ ਉਨ੍ਹਾਂ ਦੀ ਬਿਰਾਦਰੀ ਦੇ ਲੋਕਾਂ ਨੇ ਉਨ੍ਹਾਂ ਨੂੰ ਆਪਣੀ ਜਮਾਤ 'ਚੋਂ ਬਾਹਰ ਕਰ ਦਿੱਤਾ।
ਦਰਅਸਲ 17 ਜੁਲਾਈ 2017 ਨੂੰ ਰਾਸ਼ਟਰਪਤੀ ਚੋਣਾਂ ਹੋਣ ਵਾਲੀਆਂ ਹਨ। ਅੱਜ ਸ਼ੁੱਕਰਵਾਰ ਨੂੰ ਰਾਸ਼ਟਰੀ ਜਨਤੰਤਰਿਕ ਗਠਜੋੜ ਦੇ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਵੀ ਦਾਖਲ ਕਰ ਦਿੱਤਾ ਹੈ। ਉਥੇ ਹੀ ਯੂ. ਪੀ. ਏ. ਦੀ ਉਮੀਦਵਾਰ ਵੀ ਨਾਮਜ਼ਦਗੀ ਪੱਤਰ ਭਰਨ ਵਾਲੀ ਹੈ। ਦੋਵੇਂ ਧਿਰਾਂ ਗਠਜੋੜ ਅਤੇ ਹਮਾਇਤ ਹਾਸਲ ਕਰਨ 'ਚ ਲੱਗੀਆਂ ਹੋਈਆਂ ਹਨ ਪਰ ਆਮ ਆਦਮੀ ਪਾਰਟੀ ਨੂੰ ਕੋਈ ਪੁੱਛਣ ਵੀ ਨਹੀਂ ਆ ਰਿਹਾ ਹੈ। ਅਜਿਹੇ 'ਚ ਕਪਿਲ ਮਿਸ਼ਰਾ ਕੇਜਰੀਵਾਲ ਦਾ ਮਖੌਲ ਉਡਾ ਰਹੇ ਹਨ। ਕਪਿਲ ਨੇ ਕਿਹਾ ਕਿ ਰਾਸ਼ਟਰਪਤੀ ਚੋਣਾਂ 'ਚ ਤੁਸੀਂ ਕਿਸ ਦੀ ਸਪੋਰਟ ਕਰ ਰਹੇ ਹੋ ਜਿਨ੍ਹਾਂ ਨੇ ਤੁਹਾਨੂੰ ਆਪਣੀ ਜਮਾਤ 'ਚ ਖੜ੍ਹਾ ਨਹੀਂ ਹੋਣ ਦਿੱਤਾ, ਉਨ੍ਹਾਂ ਨੂੰ ਜਾਂ ਐਨ. ਡੀ. ਏ. ਦੇ ਉਮੀਦਵਾਰ ਨੂੰ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਵਿਰੋਧੀ ਧਿਰ ਦੀ ਨੇਤਾ ਸੋਨੀਆ ਗਾਂਧੀ ਨੇ ਕੇਜਰੀਵਾਲ ਨੂੰ ਜਗ੍ਹਾ ਹੀ ਨਹੀਂ ਦਿੱਤੀ, ਕਾਰਣ ਇਹ ਸੀ ਕਿ ਅਰਵਿੰਦ ਕੇਜਰੀਵਾਲ ਵਿਰੋਧੀ ਧਿਰ ਦੇ ਲਗਭਗ ਸਾਰੀਆਂ ਪਾਰਟੀਆਂ ਨੂੰ ਲੈ ਕੇ ਟਿੱਪਣੀ ਕਰ ਚੁੱਕੇ ਹਨ। ਅਜਿਹੇ 'ਚ ਸੋਨੀਆ ਨੇ ਅਰਵਿੰਦ ਨੂੰ ਆਪਣੇ ਪਾਲੇ 'ਚ ਨਾ ਲੈਣਾ ਹੀ ਠੀਕ ਸਮਝਿਆ, ਉਥੇ ਹੀ ਕੇਜਰੀਵਾਲ ਨੇ ਤਾਂ ਖੂਬ ਕੋਸ਼ਿਸ਼ ਕੀਤੀ ਕਿ ਵਿਰੋਧੀ ਧਿਰ 'ਚ ਸ਼ਾਮਲ ਹੋਣ ਦੀ ਪਰ ਬਦਕਿਸਮਤੀ ਕਾਰਨ 'ਆਪ' ਨੂੰ ਰਾਸ਼ਟਰਪਤੀ ਚੋਣਾਂ 'ਤੇ ਕੋਈ ਪੁੱਛਣ ਵੀ ਨਹੀਂ ਆ ਰਿਹਾ ਹੈ। ਅਜਿਹੇ 'ਚ ਉਨ੍ਹਾਂ ਦੇ ਧੁਰ ਵਿਰੋਧੀ ਕਪਿਲ ਮਿਸ਼ਰਾ ਕੇਜਰੀਵਾਲ ਦੇ ਖੁਲ੍ਹ ਕੇ ਮਜ਼ੇ ਲੈ ਰਹੇ ਹਨ।
ISIS ਨਾਲ ਜੁੜੇ ਨੌਜਵਾਨ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ
NEXT STORY