ਮੁੰਬਈ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਮੁੰਬਈ 'ਚ 3600 ਕਰੋੜ ਰੁਪਏ 'ਚ ਤਿਆਰ ਹੋਣ ਵਾਲੇ ਸ਼ਿਵਾਜੀ ਮਹਾਰਾਜ ਸਮਾਰਕ ਦਾ ਨੀਂਹ ਪੱਥਰ ਰੱਖਿਆ। ਇਸ ਸਮਾਰਕ ਲਈ ਇਹ ਪ੍ਰੋਗਰਾਮ ਨਗਰ ਨਿਗਮ ਦੀਆਂ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਅਜਿਹੇ ਸਮੇਂ ਆਯੋਜਿਤ ਕੀਤਾ ਗਿਆ, ਜਦੋਂ 17ਵੀਂ ਸਦੀ ਦੇ ਮਹਾਨ ਸ਼ਾਸਕ ਦੀ ਵਿਰਾਸਤ 'ਤੇ ਦਾਅਵਾ ਕਰਨ ਵਾਲੀਆਂ ਸਿਆਸੀ ਪਾਰਟੀਆਂ ਵਿਚਾਲੇ ਸੰਘਰਸ਼ ਜਾਰੀ ਹੈ। ਮੋਦੀ ਦੱਖਣੀ ਮੁੰਬਈ 'ਚ ਗਿਰਮਾਸ ਚੌਪਾਟੀ ਬੀਚ ਤੋਂ ਹੋਵਰਕ੍ਰਾਫਟ ਨਾਲ ਸਮਾਰਕ ਸਥਾਨ ਤੱਕ ਗਏ, ਜੋ ਤੱਟ ਤੋਂ ਤਕਰੀਬਨ ਡੇਢ ਕਿਲੋਮੀਟਰ ਦੂਰ ਹੈ। ਉਨ੍ਹਾਂ ਦੇ ਨਾਲ ਰਾਜਪਾਲ ਵਿਦਿਆ ਸਾਗਰ ਰਾਏ, ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਸ਼ਿਵ ਸੈਨਾ ਪ੍ਰਮੁਖ ਉਦੇ ਠਾਕਰੇ ਵੀ ਸਨ। ਸੂਬਾ ਸਰਕਾਰ ਦੇ ਅਨੁਸਾਰ ਇਹ ਸਮਾਰਕ ਦੁਨੀਆ 'ਚ ਆਪਣੀ ਤਰ੍ਹਾਂ ਦਾ ਅਜਿਹਾ ਸਭ ਤੋਂ ਉੱਚਾ ਢਾਂਚਾ ਹੋਵੇਗਾ। ਪ੍ਰੋਗਰਾਮ ਦੌਰਾਨ ਮੋਦੀ ਨੂੰ ਠਾਕਰੇ ਨਾਲ ਗੱਲਬਾਤ ਕਰਦੇ ਦੇਖਿਆ ਗਿਆ। ਠਾਕਰੇ ਦੀ ਪਾਰਟੀ ਗਠਬੰਧਨ 'ਚ ਸ਼ਾਮਲ ਹੋਣ ਤੋਂ ਬਾਅਦ ਵੀ ਸਰਕਾਰ ਦੇ ਵੱਖ-ਵੱਖ ਫੈਸਲਿਆਂ ਦੀ ਆਲੋਚਨਾ ਕਰ ਰਹੀ ਹੈ। ਇਨ੍ਹਾਂ ਫੈਸਲਿਆਂ 'ਚ ਨੋਟਬੰਦੀ ਵੀ ਸ਼ਾਮਲ ਹੈ।
ਗਾਹਕਾਂ ਦੀਆਂ ਸ਼ਿਕਾਇਤਾਂ ਨਾਲ ਨਜਿੱਠਣ ਲਈ ਸਰਕਾਰ ਦੀ ਆਨਲਾਈਨ ਪਹਿਲ
NEXT STORY