ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂੱਤੇ ਨੇ ਦੋ-ਪੱਖੀ ਮੁਲਾਕਾਤ ਤੋਂ ਬਾਅਦ ਸਾਈਕਲ ਭੇਂਟ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਇਹ ਤਸਵੀਰ ਵੀ ਸਾਂਝੀ ਕੀਤੀ ਹੈ। ਇਸ 'ਚ ਦੇਖਿਆ ਜਾ ਸਕਦਾ ਹੈ ਕਿ ਮੋਦੀ ਸਾਈਕਲ 'ਤੇ ਬੈਠੇ ਮੁਸਕੁਰਾ ਰਹੇ ਹਨ। ਮੋਦੀ ਨੇ ਟਵੀਟ ਕੀਤਾ, ''ਪ੍ਰਧਾਨ ਮੰਤਰੀ ਰੂੱਤੇ ਦਾ ਸਾਈਕਲ ਲਈ ਧੰਨਵਾਦ।'' ਇਸ ਤਸਵੀਰ 'ਚ ਪ੍ਰਧਾਨ ਮੰਤਰੀ ਰੂੱਤੇ ਉਨ੍ਹਾਂ ਦੇ ਨੇੜੇ ਖੜੇ ਹਨ। ਨੀਦਰਲੈਂਡ 'ਚ ਸਾਈਕਲ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਹੈ। 1.6 ਕਰੋੜ ਦੀ ਆਬਾਦੀ ਵਾਲੇ ਦੇਸ਼ 'ਚ 1.8 ਕਰੋੜ ਸਾਈਕਲਾਂ ਹਨ।
ਪੁਲਸ ਟੀਮ 'ਤੇ ਹਮਲਾ ਕਰਨ ਦੇ ਦੋਸ਼ 'ਚ 10 ਗ੍ਰਿਫਤਾਰ
NEXT STORY