ਯਮੁਨਾਨਗਰ — ਪ੍ਰਿੰਸੀਪਲ ਰਿਤੂ ਛਾਬੜਾ ਦੀ ਹੱਤਿਆ ਤੋਂ ਬਾਅਦ ਐੱਸ.ਪੀ. ਯਮੁਨਾਨਗਰ ਰਾਜੇਸ਼ ਕਾਲੀਆ ਨੇ ਦੇਰ ਰਾਤ ਆਪਣੇ ਨਿਵਾਸ ਸਥਾਨ 'ਤੇ ਪ੍ਰੈੱਸ ਕਾਨਫਰੰਸ ਕਰਕੇ ਹੱਤਿਆ ਦੇ ਕਾਰਨਾਂ ਦਾ ਖੁਲਾਸਾ ਕੀਤਾ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮ ਸ਼ਿਵਾਂਸ਼ ਅਰਥ ਸ਼ਾਸਤਰ ਦਾ ਵਿਦਿਆਰਥੀ ਹੈ। ਰਿਤੂ ਛਾਬੜਾ ਸ਼ਿਵਾਂਸ਼ ਦੀ ਅਰਥ ਸ਼ਾਸਤਰ ਦੀ ਕਲਾਸ ਲੈਂਦੀ ਸੀ ਪਰ ਇਸ ਵਿਸ਼ੇ 'ਚ ਕਮਜ਼ੋਰ ਹੋਣ ਕਾਰਨ ਪ੍ਰਿੰਸੀਪਲ ਕਈ ਵਾਰ ਉਸਨੂੰ ਗੁੱਸਾ ਕਰ ਦਿੰਦੀ ਸੀ। ਮੈਡਮ ਦੇ ਇਸ ਵਤੀਰੇ ਕਾਰਨ ਸ਼ਿਵਾਂਸ਼ ਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੁੰਦੀ ਸੀ। ਇਸ ਲਈ ਉਸਨੇ ਪ੍ਰਿੰਸੀਪਲ ਤੋਂ ਬਦਲਾ ਲੈਣ ਦੀ ਯੋਜਨਾ ਬਣਾਈ।
ਅਲਮਾਰੀ ਤੋੜ ਕੇ ਕੱਢੀ ਰਿਵਾਲਵਰ
ਸ਼ਨੀਵਾਰ ਸਵੇਰੇ 10 ਵਜੇ ਤੋਂ ਬਾਅਦ ਜਦੋਂ ਸ਼ਿਵਾਂਸ਼ ਦੇ ਪਿਤਾ ਕੰਮ 'ਤੇ ਚਲੇ ਗਏ ਤਾਂ ਉਸਨੇ ਅਲਮਾਰੀ ਤੋੜ ਕੇ ਰਿਵਾਲਵਰ ਕੱਢੀ ਅਤੇ ਆਪਣੀ ਜੇਬ 'ਚ ਪਾ ਲਈ। ਇਸ ਤੋਂ ਬਾਅਦ ਸਿਵਾਂਸ਼ ਆਪਣੇ ਸਕੂਲ ਦੇ ਪ੍ਰਿੰਸੀਪਲ ਦੇ ਦਫਤਰ ਪਹੁੰਚਿਆ ਅਤੇ ਰਿਤੂ ਛਾਬੜਾ ਨੂੰ ਪ੍ਰੋਜੈਕਟ ਦੀ ਰਿਪੋਰਟ ਲੈਣ ਦੀ ਗੱਲ ਕਹੀ ਪਰ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ। ਇਕ ਵਾਰ ਤਾਂ ਸ਼ਿਵਾਂਸ਼ ਨੇ ਖੁਦ ਨੂੰ ਸੰਭਾਲ ਲਿਆ ਅਤੇ ਕਮਰੇ 'ਚੋਂ ਬਾਹਰ ਆ ਗਿਆ ਪਰ ਅਚਾਨਕ ਉਸਦਾ ਮਨ ਬਦਲ ਗਿਆ। ਸ਼ਿਵਾਂਸ਼ ਦੌਬਾਰਾ ਪ੍ਰਿੰਸੀਪਲ ਦੇ ਕਮਰੇ 'ਚ ਗਿਆ ਅਤੇ ਇਕ ਤੋਂ ਬਾਅਦ ਇਕ ਤਿੰਨ ਗੋਲੀਆਂ ਪ੍ਰਿੰਸੀਪਲ 'ਤੇ ਚਲਾ ਦਿੱਤੀਆਂ। ਗੋਲੀ ਦਿਲ 'ਚ ਲੱਗਣ ਕਾਰਨ ਰਿਤੂ ਦੀ ਤਬੀਅਤ ਵਿਗੜ ਗਈ।
ਮੁਲਜ਼ਮ ਵਿਦਿਆਰਥੀ ਨੂੰ ਫੜਣ ਵਾਲੇ ਲੋਕ ਹੋਣਗੇ ਸਨਮਾਨਿਤ
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸ਼ਿਵਾਂਸ਼ ਮੌਕੇ ਤੋਂਂ ਭੱਜਣ ਲੱਗਾ ਤਾਂ ਬਾਹਰ ਖੜ੍ਹੇ ਲੋਕਾਂ ਨੇ ਉਸਨੂੰ ਰਿਵਾਲਵਰ ਸਮੇਤ ਦਬੋਚ ਲਿਆ ਅਤੇ ਪੁਲਸ ਹਵਾਲੇ ਕਰ ਦਿੱਤਾ। ਐੱਸ.ਪੀ. ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਦੋਸ਼ੀ ਸ਼ਿਵਾਂਸ਼ ਨੂੰ ਫੜਿਆ ਹੈ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਫੇਫੜੇ 'ਚ ਫਸੀ ਗੋਲੀ ਬਣੀ ਮੌਤ ਦਾ ਕਾਰਨ
ਛਾਤੀ 'ਚ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਈ ਪ੍ਰਿੰਸੀਪਲ ਰਿਤੂ ਛਾਬੜਾ ਨੂੰ ਸਕੂਲ ਦੀ ਸੰਸਥਾ ਦੇ ਹੀ ਸਵਾਮੀ ਵਿਵੇਕਾਨੰਦ ਹਸਪਤਾਲ ਲੈ ਜਾਇਆ ਗਿਆ ਸੀ। ਇਥੇ ਇਲਾਜ ਦੌਰਾਨ ਕਰੀਬ 30 ਮਿੰਟ ਤੱਕ ਡਾਕਟਰਾਂ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸਦੀ ਮੌਤ ਹੋ ਗਈ। ਡਾਕਟਰਾਂ ਅਨੁਸਾਰ ਛਾਤੀ 'ਚ ਗੋਲੀ ਲੱਗੀ ਸੀ ਅਤੇ ਇਕ ਗੋਲੀ ਉਸਦੇ ਫੇਫੜਿਆਂ 'ਚ ਫੱਸ ਗਈ ਸੀ ਜੋ ਕਿ ਉਸਦੀ ਮੌਤ ਦਾ ਕਾਰਨ ਬਣੀ। ਦੂਸਰੇ ਪਾਸੇ ਇਸ ਹੱਤਿਆ ਕਾਂਡ ਤੋਂ ਬਾਅਦ ਮੈਨੇਜਮੈਂਟ ਨੇ ਸਕੂਲ 22 ਜਨਵਰੀ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਹੈ।
ਪਿਤਾ ਅਤੇ ਬੇਟੇ ਨੂੰ ਕੀਤਾ ਗ੍ਰਿਫਤਾਰ
ਰਾਜੇਸ਼ ਕਾਲੀਆ ਨੇ ਦੱਸਿਆ ਕਿ ਸ਼ਿਵਾਂਸ਼ ਦੇ ਖਿਲਾਫ ਹੱਤਿਆ ਅਤੇ ਉਸਦੇ ਪਿਤਾ 'ਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਐਤਵਾਰ ਦੋਵਾਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ।
ਅਧਿਆਪਕ ਤੋਂ ਬਣੀ ਪ੍ਰਿੰਸੀਪਲ
ਰਿਤੂ ਛਾਬੜਾ ਲੰਮੇ ਸਮੇਂ ਤੋਂ ਇਸ ਸਕੂਲ 'ਚ ਪੜ੍ਹਾ ਰਹੀ ਸੀ ਉਨ੍ਹਾਂ ਨੇ ਬਤੌਰ ਟੀਚਰ ਜਵਾਇਨ ਕੀਤਾ ਸੀ। ਉਨ੍ਹਾਂ ਦੀ ਲਗਨ ਅਤੇ ਮਿਹਨਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਸ਼ਨੀਵਾਰ ਨੂੰ ਘਟਨਾ ਦੇ ਦੌਰਾਨ ਮੌਜੂਦ ਅਨੀਤਾ ਕੰਬੋਜ਼ ਅਤੇ ਕੈਂਪ ਸਕੂਲ ਦੇ ਪ੍ਰਿੰਸੀਪਲ ਅੰਜਲੀ ਸ਼ਰਮਾ ਦੇ ਮੁਤਾਬਕ ਰਿਤੂ ਛਾਬੜਾ ਸ਼ੁਰੂ ਤੋਂ ਹੀ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੀ ਸੀ। ਵਿਦਿਆਰਥੀਆਂ ਅਤੇ ਸਟਾਫ ਦੇ ਪ੍ਰਤੀ ਉਨ੍ਹਾਂ ਦਾ ਰਵੱਈਆ ਬਹੁਤ ਹੀ ਸਹਿਣਸ਼ੀਲ ਅਤੇ ਤਸੱਲੀਬਖਸ਼ ਸੀ। ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਕਿ ਵਿਦਿਆਰਥੀ ਨੇ ਪਰੇਸ਼ਾਨੀ ਦੇ ਨਾਂ 'ਤੇ ਇਹ ਕਦਮ ਚੁੱਕਿਆ ਹੈ। ਸਟਾਫ ਅਤੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਦੇ ਵਿਵਹਾਰ ਨੂੰ ਵਧੀਆ ਕਰਾਰ ਦਿੱਤਾ ਹੈ। ਮ੍ਰਿਤਕ ਰਿਤੂ ਦੇ 2 ਬੇਟੇ ਹਨ ਜਿਨ੍ਹਾਂ 'ਚ ਇਕ ਬੈਂਗਲੁਰੂ 'ਚ ਨੌਕਰੀ ਕਰਦਾ ਹੈ ਅਤੇ ਦੂਸਰਾ ਕੁਰੂਕਸ਼ੇਤਰ 'ਚ ਇੰਜੀਨੀਅਰਿੰਗ ਕਰ ਰਿਹਾ ਹੈ।
ਚਾਹ ਵੇਚਣ ਵਾਲੇ ਨੂੰ ਵੀ ਪੀ.ਐੈੱਮ. ਬਣਾਉਂਦੀ ਹੈ ਭਾਜਪਾ : ਸ਼ਾਹ
NEXT STORY