ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ 'ਤੇ ਅਤੇ ਹੋਰਾਂ ਖਿਲਾਫ ਦਰਜ ਜ਼ਿਆਦਾ ਸੰਪਤੀ ਦੇ ਮਾਮਲੇ 'ਚ ਈ. ਡੀ. ਨੇ ਇਕ ਕਾਰੋਬਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਸ ਕਾਰਨ ਵੀਰਭੱਦਰ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਤਾਰੀਨੀ ਗਰੁੱਪ ਆਫ ਕੰਪਨੀਜ਼ ਨੇ ਨਿਰਦੇਸ਼ਕ/ਪ੍ਰਮੋਟਰ ਵਕਮੁੱਲਾ ਚੰਦਰਸ਼ੇਖਰ ਨੂੰ ਕੇਂਦਰੀ ਜਾਂਚ ਏਜੰਸੀ ਨੇ ਮਨੀ ਲਾਂਡਰਿੰਗ ਐਕਟ ਅਧੀਨ ਬੀਤੀ ਰਾਤ ਗ੍ਰਿਫਤਾਰ ਕੀਤਾ ਸੀ, ਜਿਸ ਨੂੰ ਅੱਜ ਵਿਸ਼ੇਸ਼ ਅਦਾਲਤ 'ਚ ਪੇਸ਼ ਕੀਤਾ ਗਿਆ ਹੈ।
ਏਜੰਸੀ ਨੇ ਪਹਿਲਾਂ ਕਿਹਾ ਸੀ ਕਿ ਚੰਦਰਸ਼ੇਖਰ ਨੇ ਵੀਰਭੱਦਰ ਅਤੇ ਉਸ ਦੇ ਪਰਿਵਾਰ ਨੂੰ ਆਪਣੇ 3 ਨਿਜੀ ਖਾਤਿਆਂ 'ਚ 5.9 ਕਰੋੜ ਰੁਪਏ ਉਪਲੱਬਧ ਕਰਵਾਏ ਸਨ, ਜਦੋਂ ਫੰਡ ਦੇ ਸਰੋਤ ਦੀ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਇਹ ਰਕਮ ਹਾਊਸਿੰਗ ਕੰਟਰੈਕਅ ਓਪਰੇਸ਼ਨ 'ਚ ਲੱਗੀਆਂ ਕੰਪਨੀਆਂ ਵਲੋਂ ਭੇਜੀ ਗਈ ਹੈ। ਇਸ ਮਹੀਨੇ ਦੇ ਸ਼ੁਰੂਆਤੀ ਦਿਨਾਂ 'ਚ ਹੀ ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਇਸ ਮਾਮਲੇ 'ਚ ਵੀਰਭੱਦਰ ਸਿੰਘ, ਉਸ ਦੀ ਪਤਨੀ ਪ੍ਰਤਿਭਾ ਸਿੰਘ ਅਤੇ 3 ਹੋਰ ਦੋਸ਼ੀਆਂ ਨੂੰ ਤਲਬ ਕੀਤਾ ਸੀ।
7 ਕਰੋੜ ਇਨਕਮ ਐਲ. ਆਈ. ਸੀ. ਨੀਤੀ 'ਚ ਨਿਵੇਸ਼
ਈ. ਡੀ. ਨੇ ਵੀਰਭੱਦਰ ਸਿੰਘ 'ਤੇ ਦੋਸ਼ ਲਾਇਆ ਹੈ ਕਿ ਜਦੋਂ ਉਹ ਸਾਬਕਾ ਕੇਂਦਰੀ ਮੰਤਰੀ ਸਨ ਤਾਂ ਉਨ੍ਹਾਂ ਨੇ ਆਪਣੀ ਪਤਨੀ ਅਤੇ ਹੋਰ ਲੋਕਾਂ ਨਾਲ ਮਿਲ ਕੇ 7 ਕਰੋੜ ਨੂੰ ਖੇਤੀਬਾੜੀ ਆਮਦਨ ਦੇ ਰੂਪ 'ਚ ਪੇਸ਼ ਕੀਤਾ ਅਤੇ ਐੱਲ. ਆਈ. ਸੀ. ਨੀਤੀ ਦੀ ਖਰੀਦ 'ਚ ਨਿਵੇਸ਼ ਕੀਤਾ। ਅਦਾਲਤ ਨੇ ਇਸ ਮਾਮਲੇ 'ਚ ਵੀਰਭੱਦਰ ਅਤੇ ਉਸ ਦੀ ਪਤਨੀ ਸਮੇਤ ਯੂਨੀਵਰਸਲ ਐਪਲ ਐਸੋਸੀਏਟ ਦੇ ਮਾਲਕ ਚੁੰਨੀ ਲਾਲ ਚੌਹਾਨ ਨੂੰ ਤਲਬ ਕੀਤਾ।
PNB ਘੋਟਾਲਾ : ਸੋਸ਼ਲ ਮੀਡੀਆ 'ਤੇ ਇੰਝ ਉੱਡ ਰਿਹੈ ਨੀਰਵ ਮੋਦੀ ਦਾ ਮਜ਼ਾਕ
NEXT STORY