ਪੰਚਕੂਲਾ — ਗਣਤੰਤਰ ਦਿਵਸ 'ਤੇ ਸੁਪਰੀਮ ਕੋਰਟ ਵਲੋਂ ਯੌਨ-ਸ਼ੋਸ਼ਣ ਦੇ ਦੋਸ਼ੀ ਐੱਸ.ਪੀ.ਐੱਸ. ਰਾਠੌਰ ਨੂੰ ਸਨਮਾਨ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਠੌਰ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਖਾਸ ਮਹਿਮਾਨ ਦੇ ਰੂਪ ਵਿਚ ਸੱਦਾ ਦੇ ਕੇ ਸਨਮਾਨਿਤ ਕੀਤਾ ਗਿਆ। ਜਿਸ ਨੂੰ ਲੈ ਕੇ ਅੱਜ ਪੰਚਕੂਲਾ ਦੇ ਕਮਿਸ਼ਨਰ ਦੇ ਦਫਤਰ ਅੱਗੇ ਧਰਨਾ ਪ੍ਰਦਰਸ਼ਨ ਦਿੱਤਾ ਗਿਆ।
ਇਸ ਮਾਮਲੇ ਵਿਚ ਆਨੰਦ ਪ੍ਰਕਾਸ਼ ਯਾਦਗਾਰ ਮੰਚ ਨੇ ਪੰਚਕੂਲਾ ਪ੍ਰਸ਼ਾਸਨ ਤੋਂ ਮਾਫ਼ੀ ਦੀ ਮੰਗ ਕੀਤੀ ਸੀ। ਪਰ ਦੋ ਹਫਤਿਆਂ ਬਾਅਦ ਵੀ ਪ੍ਰਸ਼ਾਸਨ ਵਲੋਂ ਨਾ ਤਾਂ ਮਾਫੀ ਮੰਗੀ ਗਈ ਅਤੇ ਨਾ ਹੀ ਕੋਈ ਸੁਨੇਹਾ ਮਿਲਿਆ।
ਇਸ ਲਈ ਆਨੰਦ ਪ੍ਰਕਾਸ਼ ਯਾਦਗਾਰ ਮੰਚ ਨੇ ਅੱਜ ਸੱਤਿਆਗ੍ਰਹਿ ਦਾ ਅਗਲਾ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ।
ਪਰੀਆਂ ਦੀ ਕਹਾਣੀ ਵਰਗੀ ਹੈ ਇਸ ਤੇਜ਼ਾਬ ਪੀੜਤਾ ਦੀ ਕਹਾਣੀ
NEXT STORY