ਮੁੰਬਈ-ਖੁਦ ਨੂੰ ਦੇਵੀ ਦਾ ਅਵਤਾਰ ਦੱਸਣ ਵਾਲੀ ਸੁਖਵਿੰਦਰ ਕੌਰ ਉਰਫ ਰਾਧੇ ਮਾਂ ਦੀਆਂ ਮੁਸੀਬਤਾਂ ਹਰ ਦਿਨ ਵਧਦੀਆਂ ਹੀ ਚਲੀਆਂ ਜਾ ਰਹੀਆਂ ਹਨ। ਹੁਣ ਰਾਧੇ ਮਾਂ ਆਪਣੇ ਵਲੋਂ ਕੀਤੀ ਇਕ ਵੱਡੀ ਗਲਤੀ ਕਾਰਨ ਸੁਰਖੀਆਂ 'ਚ ਆ ਗਈ ਹੈ ਅਤੇ ਉਸ ਦਾ ਵਿਰੋਧ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਰਾਧੇ ਮਾਂ ਦੀ ਪਿਛਲੇ ਦਿਨੀਂ ਗੁਰਦੁਆਰੇ 'ਚ ਮੱਥਾ ਟੇਕਣ ਦੀ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ 'ਚ ਉਸ ਨੇ ਮੱਥਾ ਟੇਕਦੇ ਸਮੇਂ ਆਪਣਾ ਤ੍ਰਿਸ਼ੂਲ ਜ਼ਮੀਨ 'ਤੇ ਰੱਖ ਦਿੱਤਾ, ਜਿਸ ਨੂੰ ਲੋਕਾਂ ਨੇ ਤ੍ਰਿਸ਼ੂਲ ਦਾ ਅਪਮਾਨ ਸਮਝਿਆ ਹੈ।
ਰਾਧੇ ਮਾਂ ਪਿਛਲੇ ਦਿਨੀਂ ਜਗੁਆਰ ਰਾਹੀਂ ਮਹਾਰਾਸ਼ਟਰ ਦੇ ਨੰਦੇੜ ਸਾਹਿਬ ਗੁਰਦੁਆਰੇ 'ਚ ਮੱਥਾ ਟੇਕਣ ਪਹੁੰਚੀ ਸੀ। ਇਸ ਦੌਰਾਨ ਜਦੋਂ ਉਹ ਗੁਰਦੁਆਰੇ ਦੀਆਂ ਪੌੜੀਆਂ 'ਤੇ ਮੱਥਾ ਟੇਕਣ ਲੱਗੀ ਤਾਂ ਆਪਣਾ ਪਵਿੱਤਰ ਤ੍ਰਿਸ਼ੂਲ ਜ਼ਮੀਨ 'ਤੇ ਰੱਖ ਦਿੱਤਾ। ਰਾਧੇ ਮਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ, ਜਿਸ ਨੂੰ ਲੈ ਕੇ ਲੋਕਾਂ ਨੇ ਰਾਧੇ ਮਾਂ 'ਤੇ ਦੋਸ਼ ਲਾਇਆ ਹੈ ਕਿ ਉਸ ਨੇ ਤ੍ਰਿਸ਼ੂਲ ਨੂੰ ਜ਼ਮੀਨ 'ਤੇ ਰੱਖ ਕੇ ਉਸ ਦਾ ਅਪਮਾਨ ਕੀਤਾ ਹੈ।
ਰਾਧੇ ਮਾਂ ਨੇ ਗੁਰਦੁਆਰੇ 'ਚ ਮੱਥਾ ਟੇਕਦੇ ਸਮੇਂ ਧੁੱਪ ਦੀਆਂ ਐਨਕਾਂ ਵੀ ਲਗਾ ਰੱਖੀਆਂ ਸਨ। ਜ਼ਿਕਰਯੋਗ ਹੈ ਕਿ ਰਾਧੇ ਮਾਂ 'ਤੇ ਦਾਜ ਲਈ ਪਰੇਸ਼ਾਨ ਕਰਨ ਅਤੇ ਅਸ਼ਲੀਲਤਾ ਫੈਲਾਉਣ ਦਾ ਦੋਸ਼ ਹੈ। ਬੋਰਵਲੀ ਪੁਲਸ ਨੇ ਰਾਧੇ ਮਾਂ ਸਮੇਤ ਇਸ ਮਾਮਲੇ ਸੰਬੰਧੀ 7 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਜਾਂਚ 'ਚ ਜੁੱਟੀ ਹੋਈ ਹੈ।
ਅੱਧੀ ਰਾਤ ਨੂੰ ਗੁਰਦੁਆਰਾ ਸਾਹਿਬ 'ਚ ਵਾਪਰਿਆ ਭਿਆਨਕ ਹਾਦਸਾ, ਪੈ ਗਿਆ ਚੀਕ-ਚਿਹਾੜਾ
NEXT STORY