ਗਾਂਧੀਨਗਰ— ਗੁਜਰਾਤ ਵਿਧਾਨ ਸਭਾ ਚੋਣਾਂ ਦਾ ਪਹਿਲਾ ਪੜਾਅ ਖਤਮ ਹੁੰਦੇ ਹੀ ਹੁਣ ਦੂਜੇ ਪੜਾਅ ਲਈ ਜਨਸਭਾਵਾਂ ਅਤੇ ਰੈਲੀਆਂ ਸ਼ੁਰੂ ਹੋ ਗਈਆਂ ਹਨ। ਇਸੇ ਦੇ ਅਧੀਨ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਡਾਕੋਰ 'ਚ ਚੋਣਾਵੀ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ। ਜਨਸਭਾ 'ਚ ਮਣੀਸ਼ੰਕਰ ਅਈਅਰ ਦੇ ਬਿਆਨ ਦਾ ਜ਼ਿਕਰ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਕਾਂਰਗਸ ਨੇਤਾ ਗਲਤ ਸ਼ਬਦ ਦੀ ਵਰਤੋਂ ਨਾ ਕਰਨ, ਉਹ ਪ੍ਰਧਾਨ ਮੰਤਰੀ ਹਨ। ਤੁਸੀਂ ਕਾਂਗਰਸ ਪਾਰਟੀ ਦੇ ਹੋ, ਪਿਆਰ ਨਾਲ ਗੱਲ ਕਰੋ, ਮਿੱਠੇ ਸ਼ਬਦਾਂ ਦੀ ਵਰਤੋਂ ਕਰੋ ਅਤੇ ਦੌੜਾਓ ਉਨ੍ਹਾਂ ਨੂੰ। ਰਾਹੁਲ ਨੇ ਕਿਹਾ ਕਿ ਮੋਦੀ ਦੇ ਭਾਸ਼ਣ 'ਚ 90 ਫੀਸਦੀ ਗੱਲਾਂ ਮੇਰੇ 'ਤੇ ਹੀ ਹੁੰਦੀਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਹੁਲ ਨੇ ਖੇੜਾ ਜ਼ਿਲੇ ਦੇ ਡਾਕੋਰ 'ਚ ਰਣਛੋੜਜੀ ਮੰਦਰ 'ਚ ਦਰਸ਼ਨ ਕੀਤੇ। ਉਨ੍ਹਾਂ ਨਾਲ ਕਾਂਗਰਸ ਦੇ ਗੁਜਰਾਤ ਇੰਚਾਰਜ ਅਸ਼ੋਕ ਗਹਿਲੋਤ ਵੀ ਮੌਜੂਦ ਸਨ।
ਲੱਗੇ ਮੋਦੀ-ਮੋਦੀ ਦੇ ਨਾਅਰੇ
ਰਾਹੁਲ ਜਿਵੇਂ ਹੀ ਮੰਦਰ 'ਚ ਪੂਜਾ ਕਰ ਕੇ ਮੰਦਰ ਤੋਂ ਬਾਹਰ ਆਏ ਤਾਂ ਉੱਥੇ ਮੌਜੂਦ ਕੁਝ ਲੋਕਾਂ ਨੇ ਜ਼ੋਰ-ਜ਼ੋਰ ਨਾਲ ਮੋਦੀ-ਮੋਦੀ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਉੱਥੇ ਹੀ ਰਾਹੁਲ ਦੀ ਗੱਡੀ 'ਚ ਬੈਠਦੇ ਹੀ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਰਣਛੋੜ ਜੀ ਮੰਦਰ ਪੁੱਜੀ ਅਤੇ ਪੂਜਾ ਕੀਤੀ। ਰਾਹੁਲ ਅਰਾਵਲੀ, ਬਨਾਸਕਾਂਠਾ ਅਤੇ ਗਾਂਧੀਨਗਰ ਜ਼ਿਲਿਆਂ 'ਚ ਵੱਖ-ਵੱਖ ਜਨਸਭਾਵਾਂ ਕਰਨਗੇ। ਉਹ ਅਰਾਵਲੀ ਦੇ ਸ਼ਾਮਲਾਜੀ ਮੰਦਰ ਦੇ ਦਰਸ਼ਨ ਕਰਨ ਵੀ ਜਾਣਗੇ।
ਜ਼ਿਕਰਯੋਗ ਹੈ ਕਿ ਦੂਜੇ ਪੜਾਅ ਲਈ 14 ਦਸੰਬਰ ਨੂੰ ਵੋਟਿੰਗ ਹੋਣੀ ਹੈ। ਚੋਣ ਦੇ ਨਤੀਜੇ 18 ਦਸੰਬਰ ਨੂੰ ਐਲਾਨ ਹੋਣਗੇ। ਸ਼ਨੀਵਾਰ ਨੂੰ ਪਹਿਲੇ ਪੜਾਅ 'ਚ 19 ਜ਼ਿਲਿਆਂ ਦੀਆਂ 89 ਸੀਟਾਂ 'ਤੇ 68 ਫੀਸਦੀ ਵੋਟਿੰਗ ਹੋਈ ਹੈ। ਪੀ.ਐੱਮ. ਮੋਦੀ ਨੇ ਗੁਜਰਾਤੀਆਂ ਦਾ ਚੋਣਾਂ 'ਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਸ਼ੁੱਕਰੀਆ ਕੀਤਾ।
ਮਹਿਲਾ ਪ੍ਰੋਫੈਸਰ ਨੇ ਪੋਸਟ ਕੀਤੀ ਰਾਹੁਲ ਗਾਂਧੀ ਦੀ ਇਹ ਤਸਵੀਰ, ਮਚਿਆ ਬਵਾਲ
NEXT STORY