ਉੱਤਰ ਪ੍ਰਦੇਸ਼— ਆਪਣੇ 2 ਦਿਨਾ ਅਮੇਠੀ ਦੌਰੇ 'ਤੇ ਪੁੱਜੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਕੂਲੀ ਵਿਦਿਆਰਥਣਾਂ ਦੇ ਸਵਾਲ 'ਤੇ ਅਸਹਿਜ ਨਜ਼ਰ ਆਏ। ਸਕੂਲ ਦੇ ਇਕ ਪ੍ਰੋਗਰਾਮ 'ਚ ਪੁੱਜੇ ਰਾਹੁਲ ਗਾਂਧੀ ਤੋਂ ਜਦੋਂ ਵਿਦਿਆਰਥਣਾਂ ਨੇ ਕੁਝ ਸਵਾਲ ਕੀਤੇ ਤਾਂ ਉਨ੍ਹਾਂ ਨੇ ਕਿਹਾ ਇਸ ਦਾ ਜਵਾਬ ਤੁਸੀਂ ਮੋਦੀ ਅਤੇ ਯੋਗੀ ਜੀ ਤੋਂ ਪੁੱਛੋ, ਦੇਸ਼ ਅਤੇ ਪ੍ਰਦੇਸ਼ ਤਾਂ ਉਹੀ ਚੱਲਾ ਰਹੇ ਹਨ। ਦਰਅਸਲ ਸੋਮਵਾਰ ਨੂੰ ਰਾਹੁਲ ਗਾਂਧੀ ਨੇ ਇਕ ਸਕੂਲ ਦੇ ਪ੍ਰੋਗਰਾਮ 'ਚ ਵਿਦਿਆਰਥਣਾਂ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਵਿਦਿਆਰਥਣਾਂ ਦੇ ਇਕ ਸਮੂਹ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਵਿਦਿਆਰਥੀ-ਵਿਦਿਆਰਥਣਾਂ ਨੇ ਅਮੇਠੀ ਦੇ ਸੰਸਦ ਮੈਂਬਰ ਤੋਂ ਇਕ ਤੋਂ ਬਾਅਦ ਇਕ ਕਈ ਸਵਾਲ ਪੁੱਛੇ। ਵਿਦਿਆਰਥੀਆਂ ਦੇ ਸਵਾਲ 'ਤੇ ਰਾਹੁਲ ਗਾਂਧੀ ਬੈਕਫੁੱਟ 'ਤੇ ਨਜ਼ਰ ਆਏ। ਉਨ੍ਹਾਂ ਨੇ ਹਰ ਸਵਾਲ ਦੇ ਜਵਾਬ 'ਚ ਕਿਹਾ ਤੁਸੀਂ ਮੋਦੀ ਅਤੇ ਯੋਗੀ ਜੀ ਤੋਂ ਪੁੱਛੋ। ਰਾਹੁਲ ਤੋਂ ਇਕ ਲੜਕੀ ਨੇ ਪੁੱਛਿਆ ਕਿ ਦੇਸ਼ 'ਚ ਜੋ ਕਾਨੂੰਨ ਬਣਦੇ ਹਨ, ਉਨ੍ਹਾਂ ਨੂੰ ਪੇਂਡੂ ਇਲਾਕਿਆਂ 'ਚ ਸਹੀ ਤਰ੍ਹਾਂ ਲਾਗੂ ਕਿਉਂ ਨਹੀਂ ਕੀਤਾ ਜਾਂਦਾ? ਇਸ ਦੇ ਜਵਾਬ 'ਚ ਰਾਹੁਲ ਨੇ ਤੁਰੰਤ ਕਿਹਾ,''ਇਹ ਸਵਾਲ ਤਾਂ ਤੁਸੀਂ ਮੋਦੀ ਜੀ ਤੋਂ ਪੁੱਛੋ, ਸਰਕਾਰ ਮੋਦੀ ਜੀ ਚੱਲਾ ਰਹੇ ਹਨ। ਮੇਰੀ ਸਰਕਾਰ ਥੋੜ੍ਹੀ ਹੀ ਹੈ, ਜਦੋਂ ਸਾਡੀ ਸਰਕਾਰ ਹੋਵੇਗੀ ਤਾਂ ਅਸੀਂ ਜਵਾਬ ਦੇਣਗੇ।''
ਇਸ 'ਤੇ ਵਿਦਿਆਰਥਣ ਨੇ ਕਿਹਾ ਕਿ ਅਮੇਠੀ ਤੋਂ ਲੈ ਕੇ ਹੀ ਕੁਝ ਬੋਲੋ, ਇੱਥੇ ਬਿਜਲੀ-ਪਾਣੀ ਵਰਗੀਆਂ ਸਹੂਲਤਾਂ ਕਿਉਂ ਨਹੀਂ ਹਨ? ਇਸ 'ਤੇ ਰਾਹੁਲ ਨੇ ਜਵਾਬ ਦਿੱਤਾ ਕਿ ਅਮੇਠੀ ਨੂੰ ਤਾਂ ਯੋਗੀ ਜੀ ਚੱਲਾ ਰਹੇ ਹਨ। ਮੇਰਾ ਕੰਮ ਲੋਕ ਸਭਾ 'ਚ ਕਾਨੂੰਨ ਬਣਾਉਣ ਦਾ ਹੈ, ਅਮੇਠੀ ਤਾਂ ਉਨ੍ਹਾਂ ਨੇ ਚਲਾਉਣਾ ਹੈ, ਨਾ ਹੀ ਉਹ ਬਿਜਲੀ ਦੇ ਰਹੇ ਹਨ, ਨਾ ਪਾਣੀ ਦੇ ਰਹੇ ਹਨ। ਇਹ ਸਭ ਕੰਮ ਉਨ੍ਹਾਂ ਨੂੰ ਕਰਨੇ ਚਾਹੀਦੇ ਹਨ ਪਰ ਉਹ ਤਾਂ ਕੁਝ ਹੋਰ ਕਰ ਰਹੇ ਹਨ। ਬਿਜਲੀ, ਪਾਣੀ, ਸਿੱਖਿਆ ਦਾ ਕੰਮ ਨਹੀਂ ਕਰ ਰਹੇ ਹਨ ਅਤੇ ਗੁੱਸਾ ਫੈਲਾ ਰਹੇ ਹਨ।'' ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਰਾਹੁਲ ਗਾਂਧੀ ਨੇ ਗੰਭੀਰ ਹੋ ਕੇ ਅਜਿਹੇ ਜਵਾਬ ਦਿੱਤੇ ਜਾਂ ਸਿਰਫ ਮਜ਼ਾਕ 'ਚ, ਕਿਉਂਕਿ ਇਕ ਸੰਸਦ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਦੀ ਜ਼ਿੰਮੇਵਾਰੀ ਸੰਸਦੀ ਖੇਤਰ ਦੇ ਵਿਕਾਸ ਦੀ ਵੀ ਹੈ। ਬਿਜਲੀ, ਪਾਣੀ, ਸੜਕ, ਸਿੱਖਿਆ ਅਤੇ ਸਿਹਤ ਵਰਗੀਆਂ ਮੂਲਭੂਤ ਸਹੂਲਤਾਂ ਲਈ ਹੀ ਉਨ੍ਹਾਂ ਨੂੰ ਸੰਸਦ ਮੈਂਬਰ ਫੰਡ 'ਚ ਹਰ ਸਾਲ 5 ਕਰੋੜ ਰੁਪਏ ਖਰਚ ਕਰਨ ਲਈ ਮਿਲਦੇ ਹਨ। ਲਿਹਾਜਾ ਉਹ ਆਪਣੀ ਜ਼ਿੰਮੇਵਾਰੀ ਤੋਂ ਵੀ ਨਹੀਂ ਦੌੜ ਸਕਦੇ।
ਅੱਤਵਾਦੀਆਂ ਨੇ ਸ਼ੋਪੀਆਂ ਪੁਲਸ ਸਟੇਸ਼ਨ 'ਤੇ ਕੀਤੀ ਗੋਲੀਬਾਰੀ
NEXT STORY