ਜੈਪੁਰ— ਦੁਨੀਆ 'ਚ ਕਈ ਅਜੂਬੇ ਮੌਜੂਦ ਹਨ ਤੇ ਭਾਰਤ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਹੈ। ਅਸੀਂ ਗੱਲ ਕਰ ਰਹੇ ਹਾਂ ਰਾਜਸਥਾਨ ਦੇ ਅਨੋਖੇ ਰੇਲਵੇ ਸਟੇਸ਼ਨ ਦੀ। ਰਾਜਸਥਾਨ ਦੇ ਝਾਲਾਵਾੜ ਜ਼ਿਲੇ 'ਚ ਸਥਿਤ ਇਹ ਰੇਲਵੇ ਸਟੇਸ਼ਨ ਦੋ ਸੂਬਿਆਂ ਦੇ ਵਿਚਕਾਰ ਵੰਡਿਆ ਹੋਇਆ ਹੈ।
ਇਸ ਸਟੇਸ਼ਨ ਦਾ ਨਾਂ ਹੈ ਭਵਾਨੀ ਮੰਡੀ ਰੇਲਵੇ ਸਟੇਸ਼ਨ। ਇਸ ਸਟੇਸ਼ਨ ਦਾ ਉੱਤਰੀ ਹਿੱਸਾ ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲੇ 'ਚ ਹੈ ਤੇ ਦੱਖਣੀ ਹਿੱਸਾ ਰਾਜਸਥਾਨ ਦੇ ਝਾਲਾਵਾੜ ਜ਼ਿਲੇ 'ਚ ਹੈ। ਇਸ ਸਟੇਸ਼ਨ ਦੀ ਖਾਸੀਅਤ ਇਹ ਹੈ ਕਿ ਜਦੋਂ ਟਰੇਨ ਆਉਂਦੀ ਹੈ ਤਾਂ ਟਰੇਨ ਦੀ ਇੰਜਣ ਅਲੱਗ ਸੂਬੇ 'ਚ ਖੜਾ ਹੁੰਦਾ ਹੈ ਤੇ ਸਭ ਤੋਂ ਪਿੱਛੇ ਵਾਲਾ ਡਿੱਬਾ ਦੂਜੇ ਸੂਬੇ 'ਚ। ਮਜ਼ੇਦਾਰ ਗੱਲ ਇਹ ਹੈ ਕਿ ਸਟੇਸ਼ਨ 'ਤੇ ਟਿਕਟ ਵੰਡਣ ਵਾਲਾ ਕਲਰਕ ਤਾਂ ਮੱਧ ਪ੍ਰਦੇਸ਼ 'ਚ ਬੈਠਦਾ ਹੈ ਪਰ ਟਿਕਟ ਖਰੀਦਣ ਵਾਲਾ ਯਾਤਰੀ ਰਾਜਸਥਾਨ 'ਚ ਖੜਾ ਹੋ ਕੇ ਟਿਕਟ ਖਰੀਦਦਾ ਹੈ। ਅਸਲ 'ਚ ਇਸ ਸਟੇਸ਼ਨ ਦਾ ਟਿਕਟ ਕਾਊਂਟਰ ਮੰਦਸੌਰ ਜ਼ਿਲੇ 'ਚ ਪੈਂਦਾ ਹੈ ਤੇ ਉਥੇ ਹੀ ਸਟੇਸ਼ਨ 'ਚ ਦਾਖਲ ਹੋਣ ਵਾਲਾ ਰਸਤਾ ਤੇ ਵੇਟਿੰਗ ਰੂਮ ਝਾਲਾਵਾੜ ਜ਼ਿਲੇ 'ਚ ਪੈਂਦੇ ਹਨ।
ਸੈਲਫੀ ਲੈਣ ਦਾ ਮੌਕਾ ਨਹੀਂ ਛੱਡਦੇ ਯਾਤਰੀ
ਦੋ ਸੂਬਿਆਂ 'ਚ ਵੰਡੇ ਹੋਣ ਕਾਰਨ ਇਹ ਸਟੇਸ਼ਨ ਯਾਤਰੀਆਂ ਦੇ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਸੈਲਫੀ ਦੇ ਸ਼ੌਕੀਨ ਲੋਕ ਇਸ ਅਨੋਖੇ ਰੇਲਵੇ ਸਟੇਸ਼ਨ 'ਤੇ ਸੈਲਫੀ ਲੈਣ ਦਾ ਕੋਈ ਮੌਕਾ ਨਹੀਂ ਛੱਡਦੇ।
ਇਸ ਸ਼ਹਿਰ ਦੇ ਮੁੱਖ ਮੰਤਰੀ ਨੇ ਮਹਿਮਾਨਾਂ ਦੇ ਚਾਹ-ਨਾਸ਼ਤੇ 'ਤੇ ਖਰਚੇ 68 ਲੱਖ ਤੋਂ ਵੱਧ ਰੁਪਏ
NEXT STORY