ਪਲਵਲ— ਇੱਥੋਂ ਦੇ ਪਿੰਡ ਰਨਿਆਲਾ ਖੁਰਦ 'ਚ ਇਕ ਲੜਕੀ ਅਤੇ ਉਸ ਦੇ ਪਿਤਾ ਨੂੰ ਬਲਾਤਕਾਰ ਦਾ ਕੇਸ ਵਾਪਸ ਲੈਣ ਤੋਂ ਮਨ੍ਹਾ ਕਰਨ 'ਤੇ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ ਗਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਹਮਲਾਵਰਾਂ ਨੇ ਜ਼ਖਮੀ ਪਿਤਾ-ਬੇਟੀ ਨੂੰ 24 ਘੰਟਿਆਂ ਤੱਕ ਇਲਾਜ ਲਈ ਘਰੋਂ ਬਾਹਰ ਨਹੀਂ ਜਾਣ ਦਿੱਤਾ। ਜ਼ਿਕਰਯੋਗ ਹੈ ਕਿ 3 ਸਾਲ ਪਹਿਲਾਂ ਇਕ ਲੜਕੀ ਨਾਲ ਪਿੰਡ ਦੇ ਹੀ 2 ਨੌਜਵਾਨਾਂ ਨੇ ਛੇੜਛਾੜ ਕੀਤੀ ਸੀ, ਜਿਸ ਕਾਰਨ ਪਿਤਾ ਨੇ ਪੁਲਸ ਥਾਣੇ 'ਚ ਮੁਕੱਦਮਾ ਦਰਜ ਕਰਵਾਇਆ ਸੀ, ਜੋ ਅਜੇ ਅਦਾਲਤ 'ਚ ਵਿਚਾਰ ਅਧੀਨ ਹੈ।
ਜ਼ਖਮੀ ਪੀੜਤਾ ਦੇ ਪਿਤਾ ਦਾ ਕਹਿਣਾ ਹੈ ਕਿ ਦੋਸ਼ੀ ਪੱਖ ਦੇ ਲੋਕ ਕਾਫੀ ਦਿਨਾਂ ਤੋਂ ਉਕਤ ਮੁਕੱਦਮੇ ਨੂੰ ਵਾਪਸ ਲੈਣ ਦਾ ਦਬਾਅ ਬਣਾ ਰਹੇ ਸਨ। ਬੁੱਧਵਾਰ ਨੂੰ ਦੋਸ਼ੀ ਨੌਜਵਾਨਾਂ ਦੇ ਪਰਿਵਾਰ ਦੇ 2 ਲੋਕ ਪੀੜਤਾ ਦੇ ਪਿਤਾ ਦੀ ਦੁਕਾਨ 'ਤੇ ਆਏ ਸਨ, ਜਿਨ੍ਹਾਂ ਨੇ ਕੇਸ ਵਾਪਸ ਲੈਣ ਲਈ ਲੜਕੀ 'ਤੇ ਦਬਾਅ ਬਣਾਇਆ। ਲੜਕੀ ਦੇ ਮਨ੍ਹਾ ਕਰਨ 'ਤੇ ਨੌਜਵਾਨ ਉਸ ਨਾਲ ਕੁੱਟਮਾਰ ਕਰਨ ਲੱਗੇ। ਇਸੇ ਦੌਰਾਨ ਲੜਕੀ ਦਾ ਪਿਤਾ ਆਪਣੀ ਦੁਕਾਨ 'ਤੇ ਪੁੱਜ ਗਿਆ। 2 ਨੌਜਵਾਨਾਂ ਨਾਲ ਆਏ ਹੋਰ ਕਈ ਹਮਲਾਵਰਾਂ ਨੇ ਉਸ ਦੀ ਵੀ ਕੁੱਟਮਾਰ ਕਰ ਦਿੱਤੀ। ਲੜਕੀ ਦੇ ਪਿਤਾ ਸ਼ੇਰ ਮੁਹੰਮਦ ਨੇ ਦੱਸਿਆ ਕਿ ਹਮਲਾਵਰ ਦੇਸੀ ਕੱਟਾ ਵੀ ਲੈ ਕੇ ਆਏ ਸਨ। ਜ਼ਖਮੀ ਕਰਨ ਤੋਂ ਬਾਅਦ ਉਨ੍ਹਾਂ ਨੇ ਧਮਕੀ ਦਿੱਤੀ ਕਿ ਜੋ ਵੀ ਇਨ੍ਹਾਂ ਨੂੰ ਇਲਾਜ ਲਈ ਹਥੀਨ ਜਾਂ ਪਲਵਲ ਲੈ ਕੇ ਜਾਵੇਗਾ, ਉਸ ਨੂੰ ਜਾਨੋਂ ਮਾਰ ਦੇਣਗੇ।
ਜੰਮੂ-ਕਸ਼ਮੀਰ: ਸਾਂਬਾ 'ਚ ਫੜਿਆ ਗਿਆ ਸ਼ੱਕੀ ਜਾਸੂਸ, 2 ਪਾਕਿਸਤਾਨੀ ਸਿਮ ਬਰਾਮਦ
NEXT STORY