ਵਿਸ਼ਾਖਾਪਟਨਮ— ਸਥਾਨਕ ਸਰਕਾਰੀ ਸਕੂਲ ਦੀ 10ਵੀਂ ਦੀ ਇਕ ਵਿਦਿਆਰਥਣ ਦੇ ਨਾਲ ਠੇਕਾ ਮਜ਼ਦੂਰ ਨੇ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਇਹ ਘਟਨਾ ਏਅਰਪੋਰਟ ਪੁਲਸ ਥਾਣਾ ਖੇਤਰ ਵਿਚ ਹੋਈ।
ਪੁਲਸ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਐੱਸ. ਵਿਵੇਕ ਵਜੋਂ ਹੋਈ ਅਤੇ ਪੀੜਤਾ ਉਸ ਨੂੰ ਪਹਿਲਾਂ ਤੋਂ ਜਾਣਦੀ ਸੀ। ਦੋਸ਼ੀ ਲੜਕੀ ਨੂੰ ਉਸ ਦੇ ਸਕੂਲ ਦੇ ਨਜ਼ਦੀਕ ਇਕ ਸੁੰਨਸਾਨ ਜਗ੍ਹਾ 'ਤੇ ਲੈ ਗਿਆ ਅਤੇ ਉਥੇ ਉਸ ਨਾਲ ਬਲਾਤਕਾਰ ਕੀਤਾ।
ਅਧਿਕਾਰੀ ਨੇ ਦੱਸਿਆ ਕਿ ਪੀੜਤਾ ਦੇ ਮਾਤਾ-ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਮਾਮਲਾ ਦਰਜ ਕੀਤਾ ਹੈ।
ਇਲਾਜ ਲਈ ਪਸੰਦੀਦਾ ਦੇਸ਼ ਬਣਿਆ ਭਾਰਤ! ਅਮਰੀਕਾ-ਆਸਟ੍ਰੇਲੀਆ ਤੋਂ ਵੀ ਆ ਰਹੇ ਮਰੀਜ਼
NEXT STORY