ਪੀ.ਐੱਮ. ਮੋਦੀ ਦੇ ਕਾਇਲ ਹੋਏ ਰਵੀ ਕਿਸ਼ਨ, ਕਿਹਾ- ਉਨ੍ਹਾਂ ਵਰਗਾ ਤੇਜ਼ ਕਿਸੇ ਦੇ ਚਿਹਰੇ 'ਤੇ ਨਹੀਂ

You Are HereNational
Monday, March 20, 2017-6:15 PM

ਨਵੀਂ ਦਿੱਲੀ— ਭੋਜਪੁਰੀ ਸਿਨੇਮਾ ਦੇ ਮੇਗਾ ਸਟਾਰ ਰਵੀ ਕਿਸ਼ਨ ਨੂੰ ਉੱਤਰ ਪ੍ਰਦੇਸ਼ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪ੍ਰਚੰਡ ਜਿੱਤ ਤੋਂ ਬਾਅਦ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਸਮਾਰੋਹ 'ਚ ਗਰਮਜੋਸ਼ੀ ਨਾਲ ਵਧਾਈ ਦਿੱਤੀ, ਉਸ ਨੂੰ ਉਹ ਆਪਣੇ ਜੀਵਨ ਦਾ ਯਾਦਗਾਰ ਪਲ ਮੰਨਦੇ ਹਨ। ਰਵੀ ਕਿਸ਼ਨ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਟਾਰ ਪ੍ਰਚਾਰਕ ਦੇ ਰੂਪ 'ਚ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਕੰਮ ਕੀਤਾ ਸੀ। ਰਵੀ ਕਿਸ਼ਨ ਨੇ ਉੱਤਰ ਪ੍ਰਦੇਸ਼ 'ਚ ਭਾਜਪਾ ਦੀ ਪ੍ਰਚੰਡ ਜਿੱਤ ਦਾ ਸਿਹਰਾ ਨਰਿੰਦਰ ਮੋਦੀ ਨੂੰ ਦਿੱਤਾ ਸੀ। ਉੱਤਰ ਪ੍ਰਦੇਸ਼ ਦੀ ਜਿੱਤ ਤੋਂ ਬਾਅਦ ਰਵੀ ਕਿਸ਼ਨ ਨੂੰ ਦਿੱਲੀ ਬੁਲਾਇਆ ਗਿਆ। ਰਵੀ ਲਈ ਉਹ ਪਲ ਅਨੋਖਾ ਸੀ, ਜਦੋਂ ਸ਼੍ਰੀ ਮੋਦੀ ਨੇ ਭਾਜਪਾ ਦੇ ਕੇਂਦਰੀ ਦਫ਼ਤਰ 'ਚ ਉਨ੍ਹਾਂ ਦਾ ਨਾਂ ਲੈ ਕੇ ਪੁਕਾਰਿਆ ਅਤੇ ਪਿੱਠ ਥੱਪਥੱਪਾ ਕੇ ਚੋਣਾਂ 'ਚ ਪਾਰਟੀ ਦੀ ਜਿੱਤ ਦੀ ਵਧਾਈ ਦਿੱਤੀ।
ਰਵੀ ਨੇ ਦੱਸਿਆ ਕਿ ਭਾਜਪਾ ਦੀ ਮੈਂਬਰਤਾ ਗ੍ਰਹਿਣ ਕਰਨ ਤੋਂ ਬਾਅਦ ਪੂਰਵਾਂਚਲ 'ਚ ਚੋਣ ਪ੍ਰਚਾਰ 'ਚ ਜੁਟ ਗਏ ਸਨ। ਦਿੱਲੀ ਪ੍ਰਦੇਸ਼ ਭਾਜਪਾ ਚੇਅਰਮੈਨ ਸੰਸਦ ਮੈਂਬਰ ਮਨੋਜ ਤਿਵਾੜੀ ਦੇ ਨਾਲ ਕੁਝ ਰੈਲੀਆਂ ਤੋਂ ਇਲਾਵਾ ਕਈ ਪਾਰਟੀ ਉਮੀਦਵਾਰਾਂ ਦੇ ਪੱਖ 'ਚ ਉਨ੍ਹਾਂ ਨੇ ਸਭਾਵਾਂ ਕੀਤੀਆਂ। ਉਨ੍ਹਾਂ ਨੇ ਕਿਹਾ,''ਮੈਂ ਨਰਿੰਦਰ ਮੋਦੀ ਵਰਗਾ ਤੇਜ਼ ਅੱਜ-ਤੱਕ ਕਿਸੇ ਦੇ ਚਿਹਰੇ 'ਚ ਨਹੀਂ ਦੇਖਿਆ। ਉਨ੍ਹਾਂ 'ਚ ਗਜਬ ਦਾ ਮੋਹ ਹੈ, ਇਕ ਵਾਰ ਜੋ ਇਨਸਾਨ ਨਰਿੰਦਰ ਮੋਦੀ ਨੂੰ ਮਿਲ ਲਵੇਗਾ, ਪੂਰੀ ਉਮਰ ਉਨ੍ਹਾਂ ਨੂੰ ਭੁੱਲ ਨਹੀਂ ਸਕਦਾ। ਹੁਣ ਉੱਤਰ ਪ੍ਰਦੇਸ਼ ਵੀ ਵਿਕਾਸ ਦੀ ਰਾਹ 'ਤੇ ਚੱਲ ਪਵੇਗਾ। ਅੱਜ ਪੂਰਾ ਦੇਸ਼ ਭਾਜਪਾ ਅਤੇ ਪ੍ਰਧਾਨ ਮੰਤਰੀ ਨਾਲ ਖੜ੍ਹਾ ਹੈ।''

About The Author

Disha

Disha is News Editor at Jagbani.

!-- -->