ਪੁਲਸ ਸੁਪਰਡੈਂਟ ਦੇ ਘਰ ਕੋਲ ਰਿਬੋਕ ਸ਼ੋਅਰੂਮ 'ਚ ਗਨ ਪੁਆਇੰਟ 'ਤੇ ਲੱਖਾਂ ਦੀ ਲੁੱਟ (ਤਸਵੀਰਾਂ)

You Are HereNational
Monday, March 20, 2017-5:30 PM

ਯਮੁਨਾਨਗਰ— ਇੱਥੋਂ ਦੇ ਮਾਡਲ ਟਾਊਨ ਸਥਿਤ ਪੁਲਸ ਸੁਪਰਡੈਂਟ ਦੇ ਘਰ ਨੇੜੇ ਰਿਬੋਕ ਦੇ ਸ਼ੋਅਰੂਮ 'ਚ ਦੇਰ ਰਾਤ ਤਿੰਨ ਨਕਾਬਪੋਸ਼ ਬਦਮਾਸ਼ਾਂ ਨੇ ਗਨ ਪੁਆਇੰਟ 'ਤੇ ਸ਼ੋਅਰੂਮ ਦੇ ਮਾਲਕ ਤੋਂ ਡੇਢ ਲੱਖ ਰੁਪਏ ਲੁੱਟੇ ਅਤੇ ਸ਼ੋਅਰੂਮ 'ਚ ਰੱਖੇ ਕੱਪੜੇ ਵੀ ਲੈ ਕੇ ਫਰਾਰ ਹੋ ਗਏ। ਸ਼ੋਅਰੂਮ ਦੇ ਮੈਨੇਜਰ ਦਵਿੰਦਰ ਨੇ ਦੱਸਿਆ ਕਿ ਉਹ ਜਦੋਂ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਤਿੰਨ ਨਕਾਬਪੋਸ਼ ਲੜਕੇ ਆਏ, ਉਨ੍ਹਾਂ 'ਚੋਂ ਇਕ ਨੇ ਉਸ ਦੇ ਸਿਰ 'ਤੇ ਬੰਦੂਕ ਮਾਰੀ ਅਤੇ ਬਾਕੀ ਲੋਕਾਂ ਨੂੰ ਵੀ ਸਾਈਡ 'ਚ ਕਰ ਕੇ ਗੱਲੇ 'ਚੋਂ ਸਾਰੇ ਦਿਨ ਦੀ ਸੇਲ ਦੇ ਪੈਸੇ ਆਪਣੇ ਨਾਲ ਲੈ ਗਏ, ਜਿਸ ਦੀ ਸੂਚਨਾ ਉਨ੍ਹਾਂ ਨੇ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੌਕੇ 'ਤੇ ਆਈ ਪੁਲਸ ਨੇ ਦੱਸਿਆ ਕਿ ਸ਼ੋਅਰੂਮ ਮਾਲਕ ਦੇ ਬਿਆਨ 'ਤੇ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਮੌਕੇ 'ਤੇ ਸੀਨ ਆਫ ਕ੍ਰਾਈਮ ਦੀ ਟੀਮ ਦੀ ਮਦਦ ਲਈ ਜਾ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਫੜਿਆ ਜਾਵੇਗਾ, ਇਸ ਲਈ ਟੀਮ ਆਪਣੀ ਤਰ੍ਹਾਂ ਨਾਲ ਕੰਮ ਕਰ ਰਹੀ ਹੈ।


ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

.