ਯਰੂਸ਼ਲਮ— ਇਜ਼ਰਾਇਲ ਨੇ ਭਾਰਤ ਆਉਣ ਵਾਲੇ ਆਪਣੇ ਸੈਲਾਨੀਆਂ ਨੂੰ ਅੱਤਵਾਦੀ ਹਮਲੇ ਦੇ ਸ਼ੱਕ ਤੋਂ ਜਾਣੂੰ ਕਰਵਾਇਆ ਹੈ। ਇਜ਼ਰਾਇਲ ਨੇ ਵਿਰੋਧੀ ਦਹਿਸ਼ਤ ਦੇ ਡਾਇਰੈਕਟੋਰੇਟ ਨੇ ਇਕ ਬਿਆਨ 'ਚ ਕਿਹਾ ਕਿ ਅਸੀਂ ਭਾਰਤ ਜਾਣ ਵਾਲੇ ਇਜ਼ਰਾਇਲ ਸੈਲਾਨੀਆਂ ਨੂੰ ਸਖਤ ਚਿਤਾਵਨੀ ਦੇਣਾ ਚਾਹੁੰਦੇ ਹਾਂ। ਉਹ ਭਾਰਤ 'ਚ ਖਾਸ ਕਰਕੇ ਭਾਰਤ ਦੇ ਦੱਖਣੀ-ਪੱਛਮੀ ਇਲਾਕੇ 'ਚ ਅੱਤਵਾਦੀ ਹਮਲਿਆਂ ਦੇ ਸ਼ਿਕਾਰ ਹੋ ਸਕਦੇ ਹਨ। ਇਹ ਬਿਆਨ ਪ੍ਰਧਾਨ ਮੰਤਰੀ ਦਫਤਰ ਵਲੋਂ ਜਾਰੀ ਕੀਤਾ ਗਿਆ ਹੈ। ਚਿਤਾਵਨੀ 'ਚ ਕਿਹਾ ਗਿਆ ਹੈ ਕਿ ਨਵੇਂ ਸਾਲ ਦੇ ਮੌਕੇ 'ਤੇ ਬੀਚ ਅਤੇ ਪਬ 'ਚ ਹੋਣ ਵਾਲੀਆਂ ਪਾਰਟੀਆਂ ਨੂੰ ਖਾਸ ਤੌਰ 'ਤੇ ਨਿਸ਼ਾਨਾ ਬਣਾਇਆ ਜਾ ਸਕਦਾ ਹੈ, ਕਿਉਂਕਿ ਉਹ ਵੱਡੀ ਗਿਣਤੀ 'ਚ ਵਿਦੇਸ਼ੀ ਯਾਤਰੀ ਹੁੰਦੇ ਹਨ। ਭਾਰਤ ਦੇ ਦੱਖਣੀ-ਪੱਛਮੀ ਇਲਾਕੇ ਜਿਵੇਂ ਗੋਆ, ਪੁਣੇ, ਮੁੰਬਈ ਅਤੇ ਕੋਚੀ ਨੂੰ ਵਧ ਖਤਰਾ ਹੈ, ਕਿਉਂਕਿ ਇਹ ਥਾਵਾਂ ਸੈਲਾਨੀਆਂ ਦੇ 'ਚ ਵਧ ਪ੍ਰਸਿੱਧ ਹਨ।
ਬਿਆਨ 'ਚ ਨਾਗਰਿਕਾਂ ਨੂੰ ਕਿਹਾ ਗਿਆ ਹੈ ਕਿ ਉਹ ਪ੍ਰਸਿੱਧ ਯਾਤਰੀਆਂ ਸਪਾਟਸ ਜਿਵੇਂ ਪਬ, ਬੀਚ, ਮਾਰਕਿਟ, ਸ਼ਾਪਿੰਗ ਏਰੀਆ ਅਤੇ ਵਧ ਭੀੜਭਾੜ ਵਾਲੀਆਂ ਥਾਵਾਂ ਤੋਂ ਦੂਰ ਰਹਿਣ। ਯਾਤਰੀਆਂ ਨੂੰ ਸਾਵਧਾਨ ਰਹਿਣ ਅਤੇ ਸਥਾਨਕ ਮੀਡੀਆ ਰਿਪੋਰਟ 'ਤੇ ਨਜ਼ਰ ਰੱਖਣ ਨੂੰ ਕਿਹਾ ਦਿਆ ਹੈ। ਦਿੱਲੀ 'ਚ ਇਜ਼ਰਾਇਲ ਦੂਤਘਰ ਦੇ ਪ੍ਰਵਕਤਾ ਨੇ ਵੀ ਇਸ ਚਿਤਾਵਨੀ ਦੀ ਪੁਸ਼ਟੀ ਕੀਤੀ ਹੈ। ਇਜ਼ਰਾਇਲ ਦੇ ਲੋਕਾਂ ਤੋਂ ਪੁੱਛਿਆ ਗਿਆ ਹੈ ਕਿ ਉਹ ਭਾਰਤ ਆਉਣ ਵਾਲੇ ਆਪਣੇ ਰਿਸ਼ਤੇਦਾਰਾਂ ਦੇ ਸਪੰਰਕ 'ਚ ਰਹਿਣ। ਹਾਲਾਂਕਿ ਡਾਇਰੈਕਟੋਰੇਟ ਦੇ ਵਲੋਂ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਅਚਾਨਕ ਇਸ ਤਰ੍ਹਾਂ ਦੀ ਚਿਤਾਵਨੀ ਕਿਹੜਾ ਕਾਰਨ ਹੈ।
ਇਜ਼ਰਾਇਲ ਦੇ ਲੋਕਾਂ ਦੇ 'ਚ ਭਾਰਤ ਇਕ ਪ੍ਰਸਿੱਧ ਯਾਤਰੀ ਨਿਸ਼ਾਨਾ ਹੈ ਅਤੇ ਹਰ ਸਾਲ ਹਜ਼ਾਰਾਂ ਇਜ਼ਰਾਇਲ ਇੱਥੇ ਘੁੰਮਣ ਆਉਂਦੇ ਹਨ। ਅਤੀਤ 'ਚ ਇਜ਼ਰਾਇਲ ਨਾਗਰਿਕ ਭਾਰਤ 'ਚ ਅੱਤਵਾਦੀ ਹਮਲੇ ਦਾ ਸ਼ਿਕਾਰ ਹੋ ਚੁੱਕੇ ਹਨ। ਸਾਲ 2008 'ਚ ਮੁੰਬਈ ਅੱਤਵਾਦੀ ਹਮਲਿਆਂ ਦੌਰਾਨ ਲਸ਼ਕਰ-ਏ-ਤੈਯਾ ਨੇ ਚੱਬੜ ਹਾਊਸ 'ਤੇ ਹਮਲਾ ਕਰ ਦਿੱਤਾ ਸੀ। ਸਾਲ 2013 'ਚ ਇਜ਼ਰਾਇਲ ਰੱਖਿਆ ਮੰਤਰਾਲੇ ਦੇ ਇਕ ਪ੍ਰਤੀਨਿਧ ਦੀ ਪਤਨੀ ਦਿੱਲੀ ਦੇ ਇਜ਼ਰਾਇਲ ਦੂਤਾਘਰ 'ਚ ਆਪਣੀ ਕਾਰ ਦੇ ਕੋਲ ਹੋਏ ਬਲਾਸਟ ਨਾਲ ਜ਼ਖਮੀ ਹੋ ਗਈ ਸੀ।
ਪੀ.ਐੱਮ. ਮੋਦੀ ਅੱਜ ਦੇਣਗੇ ਜਨਤਾ ਨੂੰ 'ਨਵੇਂ ਸਾਲ ਦਾ ਤੋਹਫਾ'
NEXT STORY