ਊਨਾ— ਹਿਮਾਚਲ ਦੇ ਊਨਾ ਸ਼ਹਿਰ 'ਚ ਵੀਰਵਾਰ ਸਵੇਰੇ ਸੀਮੇਂਟ ਨਾਲ ਭਰੇ ਭਰਿਆ ਟਰੱਕ ਦਾ ਸੰਤੁਲਨ ਵਿਗੜਨ ਹੋ ਕੇ ਸੜਕ ਕਿਨਾਰੇ ਪਲਟ ਗਿਆ। ਹਾਦਸੇ 'ਚ ਟਰੱਕ ਸਵਾਰ ਚਾਲਕ ਅਤੇ ਕੰਡਕਟਰ ਦੀ ਜਾਨ ਵਾਲ-ਵਾਲ ਬਚ ਗਈ। ਹਾਦਸਾ ਸਵੇਰੇ ਲੱਗਭਗ 4 ਵਜੇ ਹੋਇਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਇਕ ਟਰੱਕ ਸੀਮੇਂਟ ਲੈ ਕੇ ਊਨਾ ਤੋਂ ਹੁਸ਼ਿਆਰਪੁਰ ਪੰਜਾਬ ਵੱਲ ਜਾ ਰਿਹਾ ਸੀ ਕਿ ਈਸਰਪੁਰ 'ਚ ਪਹੁੰਚਦੇ ਹੀ ਉਸ ਦੀ ਸੰਤੁਲਨ ਵਿਗੜ ਗਿਆ ਅਤੇ ਉਹ ਇਕ ਦਰੱਖਤ ਨਾਲ ਜਾ ਟਕਰਾਇਆ। ਟਰੱਕ 'ਚ ਪਈਆਂ ਸੀਮੇਂਟ ਦੀਆਂ ਬੋਰੀਆਂ ਵੀ ਸੜਕ 'ਤੇ ਖਿੱਲਰ ਗਈਆਂ।
ਤੀਜੀ ਵਾਰ ਈ.ਡੀ ਨੇ ਰਾਬੜੀ ਦੇਵੀ ਨੂੰ ਭੇਜਿਆ ਨੋਟਿਸ
NEXT STORY